ਇਟਲੀ (ਸਾਬੀ ਚੀਨੀਆ)— ਵਿਸ਼ਵ ਪ੍ਰਸਿੱਧ ਪਾਵਰ ਲਿਫਟਰ ਅਜੈ ਗੋਗਨਾ ਦੀ 18 ਤੋਂ 24 ਸਤੰਬਰ ਤਕ ਦੁਬਈ ਵਿਚ ਹੋਣ ਵਾਲੀ ਏਸ਼ੀਅਨ ਬੈਂਚ ਪ੍ਰੈੱਸ ਪਾਵਰ ਲਿਫਟਿੰਗ ਚੈਪੀਅਨਸ਼ਿਪ ਲਈ ਭਾਰਤੀ ਟੀਮ ਲਈ ਚੁਣੇ ਜਾਣ 'ਤੇ ਪ੍ਰਵਾਸੀ ਭਾਰਤੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਅਜੈ ਗੋਗਨਾ ਦੀ ਭਾਰਤੀ ਟੀਮ ਵਿਚ ਚੋਣ ਨੂੰ ਪੰਜਾਬੀਆ ਲਈ ਮਾਣ ਵਾਲੀ ਗੱਲ ਦੱਸਦੇ ਹੋਏ ਇਟਲੀ ਦੀਆਂ ਵੱਖ-ਵੱਖ ਖੇਡ ਕਲੱਬਾਂ ਵਲੋਂ ਉਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਦੀ ਆਸ ਕਰਦਿਆਂ ਇਸ ਚੋਣ ਨੂੰ ਸਹੀ ਕਰਾਰ ਦਿੱਤਾ ਜਾ ਰਿਹਾ ਹੈ।
ਅਜੈ ਗੋਗਨਾ ਦੀ ਚੋਣ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਵਿਚ ਚੜ੍ਹਦੀਕਲਾਂ ਸਪੋਰਟਸ ਕਲੱਬ ਇਟਲੀ, ਸ਼ਹੀਦ ਸਿੰਘ ਯੂਥ ਐਂਡ ਕਲਚਰਲ ਕਲੱਬ ਇਟਲੀ ਸਮੇਤ ਕਈ ਹੋਰ ਨਾਮੀ ਸ਼ਖਸੀਅਤਾਂ ਦੇ ਨਾਂ ਜ਼ਿਕਰਯੋਗ ਹਨ।
ਮੈਰੀਲੈਂਡ : ਗਵਰਨਰ ਲੈਰੀ ਹੋਗਨ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ
NEXT STORY