ਪੇਸ਼ਾਵਰ — ਪਾਕਿਸਤਾਨ 'ਚ 26 ਜੂਨ ਨੂੰ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲੇ ਦੇ ਇਸਲਾਮਕੋਟ 'ਚ ਲੋਕਲ ਬਾਡੀ ਚੋਣਾਂ ਦੌਰਾਨ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇਕ ਨੇਤਾ ਵਲੋਂ ਇਕ ਹਿੰਦੂ ਡਾਕਟਰ 'ਤੇ ਕਥਿਤ ਤੌਰ 'ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਨ ਅਖਬਾਰ ਮੁਤਾਬਕ ਘਟਨਾ ਤੋਂ ਬਾਅਦ ਡਾਕਟਰਾਂ ਅਤੇ ਪੈਰਾਮੈਡਿਕਸ ਨੇ ਮਿੱਠੀ, ਇਸਲਾਮਕੋਟ, ਛਛਰੋ, ਡਿਪਲੋ, ਕਲੋਈ, ਨਗਰਪਾਰਕਰ ਅਤੇ ਹੋਰ ਸ਼ਹਿਰਾਂ 'ਚ ਸਰਕਾਰੀ ਸਿਹਤ ਸਹੂਲਤਾਂ 'ਚ ਕੰਮ ਅਤੇ ਬਾਹਰੀ ਰੋਗੀ ਵਿਭਾਗਾਂ ਦਾ ਬਾਈਕਾਟ ਕੀਤਾ ਅਤੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ।
ਇਹ ਵੀ ਪੜ੍ਹੋ : 42 ਸਾਲਾ 'ਕ੍ਰਿਪਟੋ ਕੁਈਨ' FBI ਦੀ 10 ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, ਧੋਖਾਧੜੀ ਦਾ ਲੱਗਾ ਦੋਸ਼
ਡਾਨ ਦੀ ਰਿਪੋਰਟ ਮੁਤਾਬਕ ਪੀਪੀਪੀ ਨੇਤਾ ਗੁਲਾਮ ਮੁਹੰਮਦ ਜੁਨੇਜੋ, ਜੋ ਦੇਸ਼ ਦੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਸਨ, ਨੇ ਚੋਣਾਂ ਵਾਲੇ ਦਿਨ ਡਾਕਟਰ ਘਨਸ਼ਿਆਮ ਦਾਸ ਨੂੰ ਜਨਤਕ ਤੌਰ 'ਤੇ ਜ਼ਲੀਲ ਕੀਤਾ ਸੀ। ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਜੁਨੇਜੋ ਨੂੰ ਇੱਕ ਪੋਲਿੰਗ ਸਟੇਸ਼ਨ 'ਤੇ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਡਿਊਟੀ 'ਤੇ ਤਾਇਨਾਤ ਡਾਕਟਰ ਨੂੰ ਅਪਮਾਨਿਤ ਅਤੇ ਤਸ਼ੱਦਦ ਕਰਦੇ ਦਿਖਾਇਆ ਗਿਆ ਹੈ। 'ਡਾਅਨ' ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੀਪੀਪੀ ਆਗੂ ਗੁਲਾਮ ਮੁਹੰਮਦ ਜੁਨੇਜੋ ਨੇ ਨਾ ਸਿਰਫ਼ ਡਾਕਟਰ ਘਨਸ਼ਿਆਮ ਦਾਸ ਨੂੰ ਅਪਸ਼ਬਦ ਬੋਲੇ ਸਗੋਂ ਹੋਰ ਮੁਲਾਜ਼ਮਾਂ ਅਤੇ ਪੁਲਿਸ ਵਾਲਿਆਂ ਸਾਹਮਣੇ ਉਨ੍ਹਾਂ ਨੂੰ ਥੱਪੜ ਵੀ ਮਾਰੇ। ਉਨ੍ਹਾਂ ਹੰਕਾਰੀ ਆਗੂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਆਪਣਾ ਬਾਈਕਾਟ ਜਾਰੀ ਰੱਖਣਗੇ।
ਇਸ ਦੌਰਾਨ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਡਾ. ਸ਼ੋਏਬ ਸੁਦਾਲੇ ਦੀ ਅਗਵਾਈ ਵਿਚ ਘੱਟ ਗਿਣਤੀ ਅਧਿਕਾਰਾਂ ਬਾਰੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ, ਜਿਸ ਨੇ ਡਾ: ਘਨਸ਼ਾਮ ਦਾਸ ਦੇ ਤਸ਼ੱਦਦ ਦਾ ਨੋਟਿਸ ਲਿਆ। ਕਮਿਸ਼ਨ ਦੇ ਡਾਇਰੈਕਟਰ ਜਨਰਲ ਕਾਸਿਮ ਖਾਨ ਨੇ ਹਿੰਦੂ ਡਾਕਟਰ 'ਤੇ ਹੋਏ ਤਸ਼ੱਦਦ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਿੰਧ ਵਿੱਚ, ਜਬਰੀ ਧਰਮ ਪਰਿਵਰਤਨ ਅਤੇ ਘੱਟ ਗਿਣਤੀ ਭਾਈਚਾਰਿਆਂ 'ਤੇ ਹਮਲੇ ਹੋਰ ਵੀ ਵਿਆਪਕ ਹੋ ਗਏ ਹਨ। ਹਮੇਸ਼ਾ ਦਬਾਅ ਹੇਠ ਨਾਬਾਲਗ ਹਿੰਦੂ, ਸਿੱਖ ਅਤੇ ਈਸਾਈ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਦੇਸ਼ ਵਿੱਚ ਇੱਕ ਆਮ ਵਰਤਾਰਾ ਬਣ ਗਿਆ ਹੈ।
ਇਹ ਵੀ ਪੜ੍ਹੋ : ਪਾਬੰਦੀ ਦੇ ਹੁਕਮਾਂ ਤੋਂ ਬਾਅਦ ਸਰਕਾਰ ਨੇ 16 ਲੱਖ ਟਨ ਕਣਕ ਦੀ ਬਰਾਮਦ ਦੀ ਦਿੱਤੀ ਇਜਾਜ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਰੋਨਾ ਦਾ ਕਹਿਰ : ਆਸਟ੍ਰੇਲੀਆ 'ਚ ਕੋਵਿਡ-19 ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ
NEXT STORY