ਬੀਜਿੰਗ (ਬਿਊਰੋ)— ਪੂਰਬੀ ਚੀਨ ਵਿਚ ਇਕ ਕਾਊਂਟੀ ਦੇ ਲੋਕ ਮੰਨਦੇ ਹਨ ਕਿ ਇਸ ਇਲਾਕੇ ਦੇ ਤਿੰਨ ਪ੍ਰਾਚੀਨ ਪੱਥਰ ਬੇਔਲਾਦ ਔਰਤਾਂ ਨੂੰ ਗਰਭਵਤੀ ਹੋਣ ਵਿਚ ਮਦਦ ਕਰ ਸਕਦੇ ਹਨ। ਬੀਤੇ ਕੁਝ ਸਮੇਂ ਤੋਂ ਇਕ ਆਨਲਾਈਨ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਬਹੁਤ ਪੁਰਾਣੇ ਪੱਥਰਾਂ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਪੱਥਰਾਂ ਦੇ ਨੇੜੇ ਜਾਣ ਨਾਲ ਗਰਭਧਾਰਨ ਵਿਚ ਅਸਮਰੱਥ ਔਰਤਾਂ ਵੀ ਗਰਭਧਾਰਨ ਕਰ ਸਕਦੀਆਂ ਹਨ। ਔਰਤਾਂ ਨੂੰ ਗਰਭਧਾਰਨ ਲਈ ਇਨ੍ਹਾਂ ਪੱਥਰਾਂ 'ਤੇ ਬੈਠਣਾ ਜ਼ਰੂਰੀ ਹੁੰਦਾ ਹੈ।
ਇਹ ਪੱਥਰ ਸ਼ੇਨਡੋਂਗ ਸੂਬੇ ਵਿਚ ਵੈਅਫੇਂਗ ਦੇ ਚੇਂਗਲ ਪਿੰਡ ਵਿਚ ਸਥਿਤ ਹਨ। ਇਸ ਮਾਮਲੇ ਵਿਚ ਚੇਂਗਲ ਪਿੰਡ ਦੇ ਇਕ ਨਿਵਾਸੀ ਦਾ ਕਹਿਣਾ ਹੈ ਕਿ ਇੱਥੇ ਤਿੰਨ ਲਿੰਗੀ ਆਕਾਰ ਦੇ ਪੱਥਰ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕੁਝ ਛੋਟੇ ਆਕਾਰ ਦੇ ਪੱਥਰ ਰੱਖੇ ਹੋਏ ਹਨ। ਇਨ੍ਹਾਂ ਪੱਥਰਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪ੍ਰਾਚੀਨ ਸਮੇਂ ਤੋਂ ਇੱਥੇ ਸਥਿਤ ਹਨ। ਜੇ ਗਰਭਧਾਰਨ ਦੀ ਸਮੱਸਿਆ ਨਾਲ ਜੂਝ ਰਹੀ ਔਰਤ ਇਸ ਲਿੰਗੀ ਆਕਾਰ ਦੇ ਪੱਥਰ 'ਤੇ ਬੈਠ ਜਾਂਦੀ ਹੈ ਤਾਂ ਉਹ ਗਰਭਵਤੀ ਹੋ ਸਕਦੀ ਹੈ।
ਇਹ ਪੱਥਰ ਜੰਗਲ ਵਿਚ ਫੈਲੇ ਹੋਏ ਹਨ ਪਰ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਇਸ ਜਗ੍ਹਾ 'ਤੇ ਕਦੋਂ ਅਤੇ ਕਿਵੇਂ ਆਏ। ਹਾਲਾਂਕਿ ਇਸ ਗੱਲ ਦੇ ਕੋਈ ਵਿਗਿਆਨਿਕ ਸਬੂਤ ਨਹੀਂ ਹਨ ਕਿ ਇਸ ਪੱਥਰ 'ਤੇ ਬੈਠਣ ਨਾਲ ਔਰਤਾਂ ਗਰਭਵਤੀ ਹੁੰਦੀਆਂ ਹਨ। ਹਾਲੇ ਤੱਕ ਅਜਿਹੀ ਕੋਈ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ, ਜਿਸ ਵਿਚ ਕੋਈ ਔਰਤ ਇਨ੍ਹਾਂ ਪੱਥਰਾਂ 'ਤੇ ਬੈਠ ਕੇ ਗਰਭਵਤੀ ਹੋਈ ਹੋਵੇ।
ਛੱਤ ਤੋਂ ਡਿੱਗਣ ਕਾਰਨ ਪੰਜਾਬੀ ਵਰਕਰ ਦੀ ਮੌਤ, ਫੈਕਟਰੀ ਮਾਲਕ ਨੂੰ ਲੱਗਾ ਜੁਰਮਾਨਾ
NEXT STORY