ਲਿਲੋਂਗਵੇ- ਮਲਾਵੀ ਵਿਚ ਅਦਾਲਤ ਦੇ ਇਤਿਹਾਸਕ ਫੈਸਲੇ ਦੇ ਬਾਅਦ ਦੁਬਾਰਾ ਕਰਵਾਈ ਗਈ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਵਿਰੋਧੀ ਦਲ ਦੇ ਨੇਤਾ ਲਾਜ਼ਰ ਮੈਕਕਾਰਥੀ ਚਕਵੇਰਾ ਨੇ ਜਿੱਤ ਹਾਸਲ ਕੀਤੀ।
ਅਫਰੀਕਾ ਵਿਚ ਪਹਿਲੀ ਵਾਰ ਅਦਾਲਤ ਦੇ ਚੋਣਾਂ ਨੂੰ ਪਲਟ ਦੇਣ ਮਗਰੋਂ ਕਿਸੇ ਨਵੇਂ ਚੁਣੇ ਨੇਤਾ ਦੀ ਹਾਰ ਹੋਈ ਹੈ। ਲਾਜ਼ਰ ਮੈਕਕਾਰਥੀ ਚਕਵੇਰਾ ਵਲੋਂ ਸ਼ਨੀਵਾਰ ਨੂੰ ਹਾਸਲ ਕੀਤੀ ਗਈ ਇਹ ਜਿੱਤ ਮਹੀਨਿਆਂ ਤੋਂ ਦੱਖਣੀ ਅਫਰੀਕੀ ਦੇਸ਼ ਵਿਚ ਸੜਕਾਂ 'ਤੇ ਜਾਰੀ ਪ੍ਰਦਰਸ਼ਨ ਅਤੇ ਸੰਵਿਧਾਨਕ ਅਦਾਲਤ ਦੇ ਉਸ ਫੈਸਲੇ ਦਾ ਨਤੀਜਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਮਈ 2019 ਵਿਚ ਹੋਈਆਂ ਚੋਣਾਂ ਵਿਚ ਵਿਆਪਕ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚਕਵੇਰਾ ਨੇ 58 ਫੀਸਦੀ ਵੋਟਾਂ (26 ਲੱਖ ਵੋਟ) ਨਾਲ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਉੱਥੇ ਹੀ, ਕੁਲ 44 ਲੱਖ ਚੋਂ ਮੁਥਾਰਿਕਾ ਨੂੰ 17 ਲੱਖ ਵੋਟਾਂ ਹੀ ਮਿਲੀਆਂ। ਜਿੱਤ ਦੇ ਬਾਅਦ ਚਕਵੇਰਾ ਨੇ ਪੱਤਰਕਾਰਾਂ ਨੂੰ ਕਿਹਾ, ਮੈਂ ਇੰਨਾ ਖੁਸ਼ ਹਾਂ ਕਿ ਰਾਤ ਭਰ ਨੱਚ ਸਕਦਾ ਹਾਂ।
ਰਾਸ਼ਟਰਪਤੀ ਪੀਟਰ ਮੁਥਾਰਿਕਾ ਨੇ ਦੁਬਾਰਾ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਮਲਾਵੀ ਦੇ ਇਤਿਹਾਸ ਦਾ ਸਭ ਤੋਂ ਖਰਾਬ ਦਿਨ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਕਾਰਜਕਰਤਾ ਨੂੰ ਮੰਗਲਵਾਰ ਨੂੰ ਹੋਈ ਚੋਣ ਦੌਰਾਨ ਧਮਕਾਇਆ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਪਰ ਮਲਾਵੀ ਮਨੁੱਖੀ ਅਧਿਕਾਰ ਵਿਭਾਗ ਵਲੋਂ ਦੱਸਿਆ ਗਿਆ ਕਿ ਚੋਣਾਂ ਸ਼ਾਂਤੀਪੂਰਣ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ।
ਕੋਰੋਨਾਵਾਇਰਸ ਬਦਲ ਰਿਹਾ ਹੈ ਰੂਪ, ਜਾਣੋ ਵੈਕਸੀਨ 'ਤੇ ਕੀ ਪਵੇਗਾ ਅਸਰ
NEXT STORY