ਕਵੇਟਾ (ਏ.ਐੱਨ.ਆਈ.): ਬਲੋਚਿਸਤਾਨ ਅਵਾਮੀ ਪਾਰਟੀ (BAP) ਦੇ "ਨਾਰਾਜ਼ ਸੰਸਦ ਮੈਂਬਰਾਂ" ਦਾ ਸਮਰਥਨ ਕਰਨ 'ਤੇ ਪਾਕਿਸਤਾਨ ਵਿਧਾਨ ਸਭਾ ਦੇ ਚਾਰ ਮੈਂਬਰ (MPAs), ਜਿਹਨਾਂ ਦੇ ਬਾਰੇ ਹਾਲ ਹੀ ਵਿੱਚ ਕਵੇਟਾ ਵਿੱਚ ਲਾਪਤਾ ਹੋਣ ਦਾ ਐਲਾਨ ਹੋਇਆ ਸੀ, ਨੇ ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਲ ਅਲਯਾਨੀ ਦੇ ਅਸਤੀਫਾ ਦੇ ਐਲਾਨ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੱਤਾ ਹੈ। ਡਾਨ ਮੁਤਾਬਕ, ਜਿਹੜੇ ਦਿਨ ਨਾਰਾਜ਼ ਸਮੂਹ ਨੇ ਬਲੋਚਿਸਤਾਨ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ ਸਮਰਥਨ ਨਾਲ ਮੁੱਖ ਮੰਤਰੀ ਵਿਰੁੱਧ ਅਵਿਸ਼ਵਾਸ ਮਤਾ ਪੇਸ਼ ਕੀਤਾ ਸੀ, ਉਸ ਦਿਨ ਸਾਂਸਦ ਲਾਪਤਾ ਹੋ ਗਏ ਸਨ।
ਲਾਪਤਾ ਸਾਂਸਦ ਅਕਬਰ ਅਸਕਾਨੀ, ਬੁਸ਼ਰਾ ਰਿੰਦ, ਲੈਲਾ ਤਰੀਨ ਅਤੇ ਮਹਜਬੀਨ ਸ਼ੇਰਾਨ ਕਥਿਤ ਤੌਰ 'ਤੇ ਬਲੋਚਿਸਤਾਨ ਸਰਕਾਰ ਦੇ "ਅਧਿਕਾਰਤ ਜਹਾਜ਼" ਵਿੱਚ ਕਵੇਟਾ ਵਾਪਸ ਆ ਗਏ ਸਨ।ਡਾਨ ਦੀ ਰਿਪੋਰਟ ਮੁਤਾਬਕ ਕਵੇਟਾ ਪਰਤਣ 'ਤੇ ਚਾਰੇ ਸਾਂਸਦ ਬਲੋਚਿਸਤਾਨ ਅਸੈਂਬਲੀ ਦੇ ਸਪੀਕਰ ਦੀ ਰਿਹਾਇਸ਼ ਵੱਲ ਗਏ, ਜਿੱਥੇ ਨਾਰਾਜ਼ ਸਮੂਹ ਨੂੰ ਉਨ੍ਹਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ।ਕਵੇਟਾ ਵਿੱਚ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਅਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਪਰਵੇਜ਼ ਖੱਟਕ ਨਾਲ ਅਲਿਆਨੀ ਅਤੇ ਨਾਰਾਜ਼ ਸਮੂਹ ਨਾਲ ਵੱਖ-ਵੱਖ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ, ਜਿੱਥੇ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਸੀ ਕਿ ਅਲੀਯਾਨੀ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ - ਇਮਰਾਨ ਨੂੰ ਵੱਡਾ ਝਟਕਾ, ਪੀ.ਟੀ.ਆਈ. ਦਾ ਸੀਨੀਅਰ ਨੇਤਾ ਨਵਾਜ਼ ਦੀ ਪਾਰਟੀ 'ਚ ਸ਼ਾਮਲ
ਹਾਲਾਂਕਿ, ਡਾਨ ਮੁਤਾਬਕ ਇਸ ਬਾਰੇ ਅਜੇ ਤੱਕ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ।ਅਲਯਾਨੀ ਦੇ ਅਸਤੀਫੇ ਦੀਆਂ ਅਫਵਾਹਾਂ ਸ਼ਨੀਵਾਰ ਤੋਂ ਸ਼ੁਰੂ ਹੋ ਗਈਆਂ ਸਨ। ਮੁੱਖ ਮੰਤਰੀ ਦੇ ਅਸਤੀਫੇ ਦੀ ਤਾਜ਼ਾ ਖਬਰ ਵਾਰ-ਵਾਰ ਪ੍ਰਸਾਰਿਤ ਕੀਤੀ ਗਈ, ਜਿਸ ਨੂੰ ਅਲਯਾਨੀ ਨੇ ਬੇਬੁਨਿਆਦ ਕਰਾਰ ਦਿੱਤਾ। ਇਸ ਤੋਂ ਇਲਾਵਾ ਬਲੋਚਿਸਤਾਨ ਦੇ ਗਵਰਨਰ ਜ਼ਹੂਰ ਅਹਿਮਦ ਆਗਾ ਨੇ ਵੀ ਮੁੱਖ ਮੰਤਰੀ ਦਾ ਅਸਤੀਫਾ ਮਿਲਣ ਸਮੇਤ ਅਜਿਹੀ ਕਿਸੇ ਵੀ ਖ਼ਬਰ ਦਾ ਖੰਡਨ ਕੀਤਾ।
ਚੀਨ : ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾ 'ਚ ਧਮਾਕਾ, ਦੋ ਲੋਕਾਂ ਦੀ ਮੌਤ ਤੇ ਕਈ ਜ਼ਖਮੀ
NEXT STORY