ਕਾਠਮੰਡੂ (ਏਜੰਸੀ)- ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਿਸ਼ਨੂ ਪ੍ਰਸਾਦ ਪੌਡੇਲ ਨੂੰ ਸ਼ਨੀਵਾਰ ਨੂੰ ਇੱਕ ਟੂਰਿਜ਼ਮ ਮੇਲੇ ਦੇ ਉਦਘਾਟਨ ਦੌਰਾਨ ਝੁਲਸ ਗਏ ਅਤੇ ਉਨ੍ਹਾਂ ਨੂੰ ਕਾਠਮੰਡੂ ਲਿਆਂਦਾ ਗਿਆ। ਪੌਡੇਲ ਅਤੇ ਪੋਖਰਾ ਦੇ ਮੇਅਰ ਧਨਰਾਜ ਆਚਾਰੀਆ 'ਪੋਖਰਾ ਟੂਰਿਸਟ ਈਅਰ' ਦੇ ਉਦਘਾਟਨ ਮੌਕੇ ਮੋਮਬੱਤੀਆਂ ਜਗਾਉਣ ਸਮੇਂ ਹਾਈਡ੍ਰੋਜਨ ਨਾਲ ਭਰੇ ਗੁਬਾਰਿਆਂ ਨੂੰ ਅੱਗ ਲੱਗਣ ਕਾਰਨ ਝੁਲਸ ਗਏ। ਇਸ ਟੂਰਿਜ਼ਮ ਮੇਲੇ ਦਾ ਉਦੇਸ਼ 2025 ਵਿੱਚ 20 ਲੱਖ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।
ਇਹ ਵੀ ਪੜ੍ਹੋ: ...ਜਦੋਂ ਭਰੀ ਮਹਿਫਿਲ 'ਚ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ- ਭਾਰਤ 80 ਕਰੋੜ ਲੋਕਾਂ ਨੂੰ ਖੁਆ ਸਕਦੈ ਭੋਜਨ
ਮੇਅਰ ਦੇ ਨਿੱਜੀ ਸਕੱਤਰ ਪੁਨ ਲਾਮਾ ਨੇ ਮੁਤਾਬਕ ਪੌਡੇਲ ਦੇ ਸਿਰ ਅਤੇ ਹੱਥ ਝੁਲਸ ਗਏ ਹਨ, ਜਦੋਂ ਕਿ ਆਚਾਰੀਆ ਦੇ ਚਿਹਰੇ 'ਤੇ ਜਲਣ ਦੇ ਨਿਸ਼ਾਨ ਹਨ। ਲਾਮਾ ਨੇ ਕਿਹਾ ਕਿ ਪੋਖਰਾ ਦੇ ਇੱਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ, ਦੋਵਾਂ ਨੂੰ ਹੋਰ ਇਲਾਜ ਲਈ ਸਿਮਰਿਕ ਏਅਰ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਕੀਰਤੀਪੁਰ ਬਰਨ ਹਸਪਤਾਲ ਲਿਆਂਦਾ ਗਿਆ। ਲਾਮਾ ਨੇ ਕਿਹਾ ਕਿ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ‘ਅਸੀਂ ਨਾ ਤਾਂ ਭੁੱਲਾਂਗੇ ਤੇ ਨਾ ਹੀ ਮਾਫ ਕਰਾਂਗੇ’; ਇਜ਼ਰਾਈਲ ਨੇ ਵਿਸ਼ੇਸ਼ ਟੀ-ਸ਼ਰਟਾਂ ਪਹਿਨਾ ਕੇ ਫਿਲਸਤੀਨੀਆਂ ਨੂੰ ਕੀਤਾ ਰਿਹਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Musk ਦੀਆਂ ‘ਮਿੱਠੀਆਂ-ਮਿੱਠੀਆਂ ਗੱਲਾਂ’ ਮਗਰੋਂ ਭਾਰਤ ਨੂੰ ਝਟਕਾ! ਰੋਕੀ 22 ਮਿਲੀਅਨ ਡਾਲਰ ਦੀ ਫੰਡਿੰਗ
NEXT STORY