ਦੁਬਈ (ਬਿਊਰੋ): ਅੱਜ ਦੇ ਦੌਰ ਵਿਚ ਜਿੱਥੇ ਕੁਝ ਲੋਕ ਪੈਸਾ ਕਮਾਉਣ ਵਿਚ ਇੰਨੇ ਡੁੱਬੇ ਹੋਏ ਹਨ ਕਿ ਉਹ ਇਨਸਾਨੀਅਤ ਨੂੰ ਭੁੱਲਦੇ ਜਾ ਰਹੇ ਹਨ। ਉੱਥੇ ਕਈ ਲੋਕ ਆਪਣੇ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਤੋਂ ਵੀ ਨਹੀਂ ਝਿਜਕਦੇ। ਇਸ ਸਭ ਦੇ ਵਿਚ ਇਕ ਸ਼ਖਸ ਅਜਿਹਾ ਵੀ ਹੈ ਜਿਸ ਨੇ ਪੰਛੀਆਂ ਦੇ ਲਈ ਆਪਣੀ ਮਹਿੰਗੀ ਕਾਰ ਤੱਕ ਛੱਡ ਦਿੱਤੀ। ਅਸੀਂ ਜਿਸ ਸ਼ਖਸ ਦੀ ਗੱਲ ਕਰ ਰਹੇ ਹਾਂ ਉਹ ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਹਨ।

ਉਹਨਾਂ ਦੀ ਮਰਸੀਡੀਜ਼ ਐੱਸ.ਯੂ.ਵੀ ਕਾਰ 'ਤੇ ਪੰਛੀਆਂ ਨੇ ਆਲ੍ਹਣਾ ਬਣਾ ਲਿਆ। ਆਲ੍ਹਣਾ ਨਾ ਹਟਾਉਣਾ ਪਵੇ, ਇਸ ਲਈ ਪ੍ਰਿੰਸ ਨੇ ਕਾਰ ਦੀ ਵਰਤੋਂ ਕਰਨੀ ਹੀ ਬੰਦ ਕਰ ਦਿੱਤੀ। ਇੰਨਾ ਹੀ ਨਹੀਂ ਚਿੜੀ ਅਤੇ ਉਸ ਦੇ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਕਾਰ ਦੇ ਚਾਰੇ ਪਾਸੀਂ ਲਾਲ ਟੇਪ ਨਾਲ ਨਾਲ ਘੇਰਾਬੰਦੀ ਕਰਾ ਦਿੱਤੀ।
ਪ੍ਰਿੰਸ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਜਿਸ ਦੇ ਨਾਲ ਲਿਖਿਆ-'ਕਦੇ ਕਦੇ ਜ਼ਿੰਦਗੀ ਵਿਚ ਛੋਟੀਆਂ ਚੀਜ਼ਾਂ।' ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਅੰਡੇ ਵਿਚੋਂ ਬਾਹਰ ਨਿਕਲਦੇ ਹਨ ਅਤੇ ਆਪਣੀ ਮਾਂ ਦੇ ਨਾਲ ਖੇਡਣ ਲੱਗਦੇ ਹਨ। ਕੁਝ ਹੀ ਦੇਰ ਬਾਅਦ ਮਾਂ ਬੱਚਿਆਂ ਨੂੰ ਖਾਣਾ ਖਵਾਉਂਦੀ ਹੈ। ਇਸ ਤੋਂ ਪਹਿਲਾਂ ਵੀ ਕ੍ਰਾਊਨ ਪ੍ਰਿੰਸ ਨੇ ਕਾਰ ਦੇ ਬੋਨਟ 'ਤੇ ਮਾਂ ਪੰਛੀ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਸਟੋਰੀ ਵਿਚ ਸ਼ੇਅਰ ਕਰਦਿਆਂ ਦੱਸਿਆ ਸੀ ਕਿ ਉਹ ਉਦੋਂ ਤੱਕ ਇਸ ਕਾਰ ਦੀ ਵਰਤੋਂ ਨਹੀਂ ਕਰਨਗੇ ਜਦੋਂ ਤੱਕ ਬੱਚੇ ਅੰਡਿਆਂ ਵਿਚੋਂ ਬਾਹਰ ਨਾ ਨਿਕਲ ਆਉਣ।
ਕ੍ਰਾਊਨ ਪ੍ਰਿੰਸ ਸ਼ੇਖ ਹਮਦਨ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਦੂਜੇ ਬੇਟੇ ਹਨ। ਉਹਨਾਂ ਦੇ ਇਸ ਕਦਮ ਨੇ ਦੁਨੀਆ ਦਾ ਦਿਲ ਜਿੱਤ ਲਿਆ ਹੈ। ਲੋਕਾਂ ਨੇ ਕਿਹ ਕਿ ਤੁਹਾਡਾ ਦਿਲ ਸੋਨੇ ਵਰਗਾ ਹੈ। ਇੰਸਟਾਗ੍ਰਾਮ 'ਤੇ ਉਹਨਾਂ ਦੇ 10 ਮਿਲੀਅਨ ਮਤਲਬ ਇਕ ਕਰੋੜ ਤੋਂ ਵਧੇਰੇ ਫਾਲੋਅਰਜ਼ ਹਨ। ਉਹਨਾਂ ਨੂੰ ਫਜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਪਾਕਿਸਤਾਨੀ ਪੱਤਰਕਾਰ ਬੀਬੀਆਂ ਨੇ ਪੀ. ਐੱਮ. ਇਮਰਾਨ ਖਾਨ ਵਿਰੁੱਧ ਛੇੜੀ ਮੁਹਿੰਮ
NEXT STORY