ਰਿਆਦ (ਬਿਊਰੋ): ਸਾਊਦੀ ਅਧਿਕਾਰੀਆਂ ਨੇ ਰਾਜਕੁਮਾਰੀ ਬਾਸਮਾਹ ਬਿੰਤ ਸਾਊਦ ਬਿਨ ਅਬਦੁੱਲ ਅਜ਼ੀਜ਼ ਅਲ ਸਾਊਦ (57) ਅਤੇ ਉਸ ਦੀ ਬੇਟੀ ਨੂੰ ਰਿਹਾਅ ਕਰ ਦਿੱਤਾ ਹੈ। ਰਾਜਕੁਮਾਰੀ ਅਤੇ ਉਸ ਦੀ ਧੀ ਨੂੰ ਬਿਨਾਂ ਕਿਸੇ ਦੋਸ਼ ਦੇ ਪਿਛਲੇ 3 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਬਸਮਾਹ ਬਿੰਤ ਸਾਊਦ ਮਨੁੱਖੀ ਅਧਿਕਾਰਾਂ ਦੀ ਮਜ਼ਬੂਤ ਸਮਰਥਕ ਹੈ ਅਤੇ ਸ਼ਾਹੀ ਪਰਿਵਾਰ ਦਾ ਹਿੱਸਾ ਹੈ। ਉਹ ਮਾਰਚ 2019 ਤੋਂ ਆਪਣੀ ਧੀ ਸਮੇਤ ਲਾਪਤਾ ਸੀ।
ਰਾਜਕੁਮਾਰੀ ਦੇ ਕਾਨੂੰਨੀ ਸਲਾਹਕਾਰ ਹੈਨਰੀ ਇਸਟ੍ਰਮੈਂਟ ਨੇ ਸ਼ਨੀਵਾਰ ਨੂੰ ਕਿਹਾ ਕਿ ਦੋਵੇਂ ਔਰਤਾਂ ਨੂੰ ਕੈਦ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਹ 6 ਜਨਵਰੀ 2022 ਨੂੰ ਆਪਣੇ ਜੇਦਾਹ ਦੇ ਘਰ ਪਹੁੰਚੀਆਂ। ਰਾਜਕੁਮਾਰੀ ਦੀ ਸਿਹਤ ਠੀਕ ਹੈ ਪਰ ਉਹ ਡਾਕਟਰਾਂ ਦੀ ਸਲਾਹ ਲਵੇਗੀ। ਉਹ ਪਰੇਸ਼ਾਨ ਹੈ ਪਰ ਹਾਲੇ ਵੀ ਉਹਨਾਂ ਦਾ ਜੋਸ਼ ਬਣਿਆ ਹੋਇਆ ਹੈ। ਉਹ ਆਪਣੇ ਬੇਟੇ ਨਾਲ ਦੁਬਾਰਾ ਮਿਲ ਕੇ ਬਹੁਤ ਖੁਸ਼ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਾਬੁਲ ਹਵਾਈ ਅੱਡੇ 'ਤੇ ਵਿਛੜ ਗਿਆ ਸੀ 2 ਮਹੀਨੇ ਦਾ 'ਮਾਸੂਮ', ਹੁਣ ਪਹੁੰਚਿਆ ਪਰਿਵਾਰ ਕੋਲ
ਲਾਈ ਸੀ ਰਿਹਾਈ ਦੀ ਗੁਹਾਰ
ਸਾਊਦੀ ਸਰਕਾਰ ਨੇ ਰਾਜਕੁਮਾਰੀ ਨੂੰ ਰਿਹਾਅ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਕਦੇ ਵੀ ਜਨਤਕ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ। ਸਾਲ 2020 ਵਿੱਚ ਰਾਜਕੁਮਾਰੀ ਬਾਸਮਾਹ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਸੀ ਕਿ ਮੈਨੂੰ ਰਿਆਦ ਵਿੱਚ ਕੈਦ ਰੱਖਿਆ ਗਿਆ ਹੈ। ਮੈਂ ਬੀਮਾਰ ਹਾਂ। ਰਾਜਕੁਮਾਰੀ ਨੇ ਮੌਜੂਦਾ ਸ਼ਾਸਕ ਅਤੇ ਆਪਣੇ ਭਤੀਜੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਰਿਹਾਈ ਅਤੇ ਡਾਕਟਰੀ ਸਹਾਇਤਾ ਦੀ ਅਪੀਲ ਕੀਤੀ।
ਰਾਜਕੁਮਾਰੀ ਨੇ ਦਾਅਵਾ ਕੀਤਾ ਕਿ ਉਸ ਨੂੰ ਅਲ ਹਾਰ ਵਿੱਚ ਬਿਨਾਂ ਕਿਸੇ ਜੁਰਮ ਦੇ ਨਜ਼ਰਬੰਦ ਕੀਤਾ ਗਿਆ ਸੀ, ਜਿੱਥੇ ਕਈ ਹੋਰ ਸਿਆਸੀ ਕੈਦੀ ਰੱਖੇ ਗਏ ਸਨ। ਰਾਜਕੁਮਾਰੀ ਅਤੇ ਉਸਦੀ ਧੀ ਨੂੰ ਗ੍ਰਿਫ਼ਤਾਰੀ ਦੇ ਕਾਰਨ ਨਹੀਂ ਦੱਸੇ ਗਏ। ਉਸ ਨੇ ਸਾਊਦੀ ਅਰਬ ਦੀ ਸ਼ਾਹੀ ਅਦਾਲਤ ਅਤੇ ਚਾਚਾ ਕਿੰਗ ਸਲਮਾਨ ਨੂੰ ਕਈ ਵਾਰ ਅਪੀਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਰਾਜਕੁਮਾਰੀ ਸਾਊਦੀ ਸਰਕਾਰ ਦੀਆਂ ਔਰਤਾਂ ਪ੍ਰਤੀ ਨੀਤੀਆਂ ਦੀ ਸਖ਼ਤ ਆਲੋਚਕ ਰਹੀ ਹੈ।
ਨਿਊਜ਼ੀਲੈਂਡ : 'ਕੀਵੀਨਾਮਾ' (ਵੇਖੇ ਦੁਨੀਆ ਦੇ ਰੰਗ) ਕੀਤੀ ਗਈ ਲੋਕ ਅਰਪਣ
NEXT STORY