ਇੰਟਰਨੈਸ਼ਨਲ ਡੈਸਕ-ਕੋਰੋਨਾ ਵਾਇਰਸ ਵਿਰੁੱਧ ਇਕ ਹੋਰ ਸੰਭਾਵਿਤ ਟੀਕੇ ਦਾ ਉਤਪਾਦਨ ਕੁਝ ਹਫਤਿਆਂ 'ਚ ਸ਼ੁਰੂ ਹੋ ਸਕਦਾ ਹੈ। ਟੀਕੇ ਨੂੰ ਵਿਕਸਿਤ ਕਰਨ ਵਾਲੀ ਸਨੋਫੀ ਅਤੇ ਗਲੈਕਸੋ ਸਮਿਥਕਲਾਈਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਕੋਵਿਡ ਰੋਕੂ ਟੀਕੇ ਦੇ ਤੀਸਰੇ ਪੜਾਅ ਦਾ ਪ੍ਰੀਖਣ ਸ਼ੁਰੂ ਕਰ ਰਹੇ ਹਨ ਜਿਸ ਦੇ ਲਈ ਅਮਰੀਕਾ, ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ 35,000 ਬਾਲਗ ਵਾਲੰਟੀਅਰਸ ਨੂੰ ਦਾਖਲ ਕੀਤਾ ਗਿਆ ਹੈ।
ਦਵਾਈ ਕੰਪਨੀਆਂ ਨੇ ਕਿਹਾ ਕਿ ਇਸ ਅਧਿਐਨ 'ਚ ਚੀਨ ਦੇ ਵੁਹਾਨ ਤੋਂ ਫੈਲੇ ਵਾਇਰਸ ਅਤੇ ਪਹਿਲੀ ਵਾਰ ਅਫਰੀਕਾ 'ਚ ਦਿਖੇ ਵਾਇਰਸ ਦੇ ਵੈਰੀਐਂਟ ਵਿਰੁੱਧ ਟੀਕੇ ਦੇ ਪ੍ਰਭਾਵ ਦਾ ਪ੍ਰੀਖਣ ਕੀਤਾ ਜਾਵੇਗਾ। ਕੰਪਨੀਆਂ ਨੇ ਇਕ ਬਿਆਨ 'ਚ ਕਿਹਾ ਕਿ ਜੇਕਰ ਪ੍ਰੀਖਣ ਕਾਮਯਾਬ ਰਿਹਾ ਤਾਂ ਰੈਗੂਲੇਟਰ ਸਾਲ ਦੇ ਆਖਿਰ ਤੱਕ ਇਸ ਨੂੰ ਮਨਜ਼ੂਰੀ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟੀਕੇ ਦਾ ਉਤਪਾਦਨ ਅਗਲੇ ਹਫਤਿਆਂ 'ਚ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਕਿ ਇਸ ਨੂੰ ਮਨਜ਼ੂਰੀ ਮਿਲਣ 'ਤੇ ਇਹ ਉਪਲੱਬਧ ਹੋ ਸਕੇ।
ਇਹ ਵੀ ਪੜ੍ਹੋ-ਤਾਈਵਾਨ ਦਾ ਚੀਨ 'ਤੇ ਵੱਡਾ ਦੋਸ਼, ਕਿਹਾ-ਕੋਰੋਨਾ ਵੈਕਸੀਨ ਦੇ ਰਾਹ 'ਚ ਪਾ ਰਿਹੈ ਅੜਿੱਕਾ
ਕੋਰੋਨਾ ਵਿਰੁੱਧ ਲੜਾਈ 'ਚ ਅਹਿਮ ਯੋਗਦਾਨ
ਗਲੈਕਸੋ ਸਮਿਥਕਲਾਈਨ ਕੰਪਨੀ ਨੇ ਵੈਕਸੀਨ ਨੂੰ ਆਪਣੇ ਫ੍ਰਾਂਸੀਸੀ ਪਾਰਟਨਰ ਸਨੋਫੀ ਨਾਲ ਮਿਲ ਕੇ ਬਣਾਇਆ ਹੈ। ਵੈਕਸੀਨ ਨੂੰ 2021 ਦੀ ਪਹਿਲੀ ਛਮਾਹੀ 'ਚ ਰੈਗੂਲੇਟਰ ਅਪਰੂਵਲ ਹਾਸਲ ਕਰਨ ਦੀ ਉਮੀਦ ਸੀ ਪਰ ਦਸੰਬਰ 'ਚ ਇਸ 'ਚ ਦੇਰੀ ਹੋ ਗਈ ਕਿਉਂਕਿ ਵੈਕਸੀਨ ਬਜ਼ੁਰਗਾਂ 'ਚ ਇਕ ਮਜ਼ਬੂਤ ਇਮਿਊਨ ਸਿਸਟਮ ਵਿਕਸਿਤ ਕਰਨ 'ਚ ਅਸਫਲ ਰਹੀ ਸੀ। ਇਸ ਤੋਂ ਪਹਿਲਾਂ ਜੀ.ਐੱਸ.ਕੇ. ਨੇ ਕਿਹਾ ਸੀ ਕਿ ਫੇਜ਼-2 ਟ੍ਰਾਇਲ ਦੇ ਅੰਤਰਿਮ ਨਤੀਜਿਆਂ ਨੇ ਸਾਰੇ ਬਾਲਗ ਉਮਰ ਸਮੂਹ ਦੇ ਲੋਕਾਂ 'ਚ ਮਜ਼ਬੂਤ ਐਂਟੀਬਾਡੀ ਪ੍ਰਤੀਕਿਰਿਆ ਦਿਖਾਈ ਅਤੇ ਇਸ ਦੌਰਾਨ ਕੋਈ ਵੀ ਸੁਰੱਖਿਆ ਚਿੰਤਾ ਨਹੀਂ ਪਾਈ ਗਈ ਜਿਸ ਤੋਂ ਬਾਅਦ ਇਸ ਦੇ ਤੀਸਰੇ ਪੜਾਅ 'ਚ ਜਾਣ ਦਾ ਰਸਤਾ ਸਾਫ ਹੋ ਗਿਆ ਹੈ।
ਇਹ ਵੀ ਪੜ੍ਹੋ-ਜਰਮਨੀ ਦੇ ਮਾਹਿਰਾਂ ਨੇ ਸੁਲਝਾਈ ਵੈਕਸੀਨ ਤੋਂ ਬਾਅਦ 'ਖੂਨ ਦੇ ਥੱਕੇ' ਜੰਮਣ ਦੀ ਗੁੱਥੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਵਿਡ-19 : ਲੰਡਨ ਸ਼ਹਿਰ ਨਗਰ ਨਿਗਮ ਨੇ ਭਾਰਤ ਨੂੰ ਦਿੱਤਾ 25 ਹਜ਼ਾਰ ਪਾਊਂਡ ਦਾ ਦਾਨ
NEXT STORY