ਮੈਲਬੌਰਨ, (ਮਨਦੀਪ ਸਿੰਘ ਸੈਣੀ)— ਮੈਲਬੌਰਨ ਸ਼ਹਿਰ ਦੇ ਦੱਖਣੀ ਪੂਰਬੀ ਇਲਾਕੇ ਕਰੇਨਬਰਨ 'ਚ ਪੰਜਾਬੀ ਸੱਥ ਲਾਂਬੜਾਂ ਦੀ ਆਸਟ੍ਰੇਲੀਆ ਇਕਾਈ ਵਲੋਂ ਪ੍ਰੋ. ਕੁਲਬੀਰ ਸਿੰਘ ਹੋਰਾਂ ਦੀ ਕਿਤਾਬ 'ਆਸਟ੍ਰੇਲੀਆ ਵਿੱਚ ਵੀਹ ਦਿਨ' ਲੋਕ ਅਰਪਣ ਕੀਤੀ ਗਈ ।
ਇਸ ਮੌਕੇ ਸੰਸਥਾ ਦੇ ਆਸਟ੍ਰੇਲੀਅਨ ਚੈਪਟਰ ਦੇ ਮੁਖੀ ਅਤੇ ਉੱਘੇ ਲੇਖਕ ਗਿਆਨੀ ਸੰਤੋਖ ਸਿੰਘ ਹੋਰਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਨਾਲ ਪੰਜਾਬੀਆਂ ਦੀ ਸਾਂਝ ਭਾਂਵੇ ਡੇਢ ਸਦੀ ਪੁਰਾਣੀ ਹੈ ਪਰ ਹਾਲੇ ਵੀ ਇਸ ਬਾਰੇ ਪੰਜਾਬੀ ਜ਼ੁਬਾਨ ਚ ਵੱਡੀ ਪੱਧਰ 'ਤੇ ਲਿਖਿਆ ਜਾਣਾ ਬਾਕੀ ਹੈ ।
ਉਨ੍ਹਾਂ ਕਿਹਾ ਕਿ ਇਹ ਪੁਸਤਕ ਮੁਲਕ ਦੇ ਵੱਖ-ਵੱਖ ਸ਼ਹਿਰਾਂ ਦੀ ਜਾਣਕਾਰੀ ਦੇ ਨਾਲ ਪੰਜਾਬੀ ਭਾਈਚਾਰੇ ਦੀਆਂ ਸਥਾਨਕ ਸੰਸਥਾਵਾਂ, ਸਮਾਜਿਕ ਪ੍ਰਾਪਤੀਆਂ, ਪੰਜਾਬੀ ਮੀਡੀਆ ਅਦਾਰੇ ਅਤੇ ਸਖ਼ਸ਼ੀਅਤਾਂ ਸਮੇਤ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦੇ ਨਾਲ ਆਸਟ੍ਰੇਲੀਆ ਦੀਆਂ ਵਿਸ਼ਵ ਪ੍ਰਸਿੱਧ ਥਾਵਾਂ ਦੀਆਂ ਤਸਵੀਰਾਂ ਨਾਲ ਭਰਪੂਰ ਹੈ ।
ਨਿਊਜ਼ੀਲੈਂਡ ਤੋਂ ਰੇਡੀਓ ਸਪਾਇਸ ਦੇ ਪ੍ਰਤੀਨਿਧ ਪ੍ਰਮਿੰਦਰ ਸਿੰਘ ਪਾਪਾਟੋਏਟੋਏ ਨੇ ਕਿਹਾ ਕਿ ਪ੍ਰੋ. ਕੁਲਬੀਰ ਸਿੰਘ ਦਾ ਇਹ ਸਫ਼ਰਨਾਮਾ ਜਗਿਆਸੂ ਪਾਠਕਾਂ ਲਈ ਇੱਕ ਤੋਹਫ਼ਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਹੈਰਲਡ ਦੇ ਸੰਪਾਦਕ ਹਰਜਿੰਦਰ ਸਿੰਘ ਬਸਿਆਲਾ, ਪੱਤਰਕਾਰ ਅਵਤਾਰ ਭੁੱਲਰ, ਅਮਰੀਕ ਸਿੰਘ ਹਾਜ਼ਰ ਸਨ ।
ਪਾਕਿ ਨੂੰ ਵੱਡਾ ਝਟਕਾ ਦੇਣਗੇ ਟਰੰਪ, ਵੀਜ਼ਾ ਦੇਣ 'ਤੇ ਲਗਾ ਸਕਦੇ ਹਨ ਰੋਕ
NEXT STORY