ਨਿਊਯਾਰਕ- ਪਾਕਿਸਤਾਨ ਨੂੰ ਇਕ ਵਾਰ ਦੁਨੀਆ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਐਤਵਾਰ ਨੂੰ ਕਈ ਦੇਸ਼ਾਂ ਵਿਚ ਪਾਕਿਸਤਾਨੀ 'ਚ ਘੱਟ ਗਿਣਤੀ ਲੋਕਾਂ ਨੂੰ ਦਬਾਉਣ ਤੇ ਤਸ਼ੱਦਦ ਢਾਹੁਣ ਦੀ ਸਿਆਸਤ ਖਿਲਾਫ ਪ੍ਰਦਰਸ਼ਨ ਕੀਤੇ ਗਏ। ਪਾਕਿਸਤਾਨ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਵਿਕਟਮਜ਼ ਆਫ ਫੋਰਸਡ ਡਿਸਅਪੇਅਰਡ ਭਾਵ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ ਦੇ ਕੌਮਾਂਤਰੀ ਦਿਵਸ ਮੌਕੇ ਹੋਏ। ਇਹ ਵਿਰੋਧ ਪ੍ਰਦਰਸ਼ਨ ਅਮਰੀਕਾ ਵਿਚ ਵੀ ਹੋਇਆ।
ਨਿਊਯਾਰਕ ਦੇ ਪਾਕਿਸਤਾਨੀ ਦੂਤਘਰ ਦੇ ਬਾਹਰ ਲੋਕਾਂ ਨੇ ਫ਼ੌਜ ਤੇ ਖੁਫੀਆ ਏਜੰਸੀਆਂ ਵਲੋਂ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਕਰਨ ਖਿਲਾਫ ਪ੍ਰਦਰਸ਼ਨ ਕੀਤਾ। ਬਲੋਚਿਸਤਾਨ ਦੇ ਰਹਿਣ ਵਾਲੇ ਨਜੀਬ ਖਾਨ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਸਾਰੇ ਲੋਕਾਂ ਲਈ ਵਿਰੋਧ ਕਰ ਰਹੇ ਹਾਂ ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਤੇ ਪਾਕਿਸਤਾਨੀ ਖੁਫੀਆ ਵਿਭਾਗ ਵਲੋਂ ਗਾਇਬ ਕੀਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਫੌਜ ਵਲੋਂ 50,000 ਦੇ ਕਰੀਬ ਲੋਕਾਂ ਨੂੰ ਗਾਇਬ ਕਰ ਦਿੱਤਾ ਗਿਆ ਤੇ ਬਲੂਚ ਲੋਕਾਂ ਨੂੰ ਅਗਵਾ ਕਰਕੇ ਕਤਲੇਆਮ ਕਰਨ ਦਾ ਸਿਲਸਿਲਾ ਹਰ ਰੋਜ਼ ਬਲੋਚਿਸਤਾਨ ਵਿਚ ਹੋ ਰਿਹਾ ਹੈ। ਇਸਲਾਮਾਬਾਦ ਵਲੋਂ ਕੀਤੇ ਜਾ ਰਹੇ ਤਸ਼ੱਦਦ 'ਤੇ ਇਕ ਪਾਕਿਸਤਾਨੀ ਪੱਤਰਕਾਰ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਮਿਲ ਰਿਹਾ ਹੈ ਜੋ ਪਾਕਿਸਤਾਨ ਦੀ ਫ਼ੌਜ ਦੀ ਨੀਤੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰ ਕੋਈ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ।
ਕੈਲਾਸ਼ ਮਾਨਸਰੋਵਰ 'ਤੇ ਚੀਨ ਨੇ ਬਣਾਈ ਮਿਜ਼ਾਈਲ ਸਾਈਟ, ਨਿਸ਼ਾਨੇ 'ਤੇ ਭਾਰਤ ਦੇ ਸ਼ਹਿਰ
NEXT STORY