ਲੰਡਨ: ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਤੋਂ ਸਿੱਖਿਆ ਲੈਂਦੇ ਹੋਏ ਬ੍ਰਿਟੇਨ ਦੀ ਸਰਕਾਰ 'ਪਬਲਿਕ ਹੈਲਥ ਇੰਗਲੈਂਡ' (ਪੀ.ਐੱਚ.ਈ.) ਦੇ ਸਥਾਨ 'ਤੇ ਮਹਾਮਾਰੀ ਦੀ ਰੋਕਥਾਮ ਦੇ ਲਈ ਸਮਰਪਿਤ ਇਕ ਵਿਸ਼ੇਸ਼ ਏਜੰਸੀ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਜਰਮਨ ਪਰਿਕਲਪਨਾ 'ਤੇ ਆਧਾਰਿਤ ਹੋਵੇਗੀ। ਐਤਵਾਰ ਨੂੰ ਮੀਡੀਆ ਵਿਚ ਪ੍ਰਕਾਸ਼ਿਤ ਇਕ ਖਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ।
ਪੀ.ਐੱਚ.ਈ., ਸਿਹਤ ਤੇ ਸਮਾਜਿਕ ਦੇਖਭਾਲ (ਡੀ.ਐੱਚ.ਐੱਸ.ਸੀ.) ਵਲੋਂ ਪ੍ਰਾਯੋਜਿਤ ਇਕ ਸਰਕਾਰੀ ਏਜੰਸੀ ਹੈ। 'ਸੰਡੇ ਟੈਲੀਗ੍ਰਾਫ' ਦੀ ਖਬਰ ਮੁਤਾਬਕ, ਪੀ.ਐੱਚ.ਈ. ਦੀ ਮਹਾਮਾਰੀ ਪ੍ਰਤੀਕਿਰਿਆ ਇਕਾਈ ਤੇ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਜਾਂਚ ਯੋਜਨਾ ਦਾ ਰਲੇਵਾਂ ਕਰਕੇ ਇਕ ਨਵੀਂ ਏਜੰਸੀ ਰਾਸ਼ਟਰੀ ਸਿਹਤ ਸੁਰੱਖਿਆ ਸੰਸਥਾਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਤੇ ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਨਕਾਕ ਇਸ ਦਾ ਐਲਾਨ ਕਰ ਸਕਦੇ ਹਨ। ਇਹ ਸੰਸਥਾਨ ਜਰਮਨੀ ਦੇ ਰਾਬਰਟ ਕੋਚ ਸੰਸਥਾਨ ਦੀ ਪਰਿਕਲਪਨਾ ਦੇ ਆਧਾਰ 'ਤੇ ਬਣਾਇਆ ਜਾਵੇਗਾ, ਜਿਸ ਨੇ ਕੋਵਿਡ-19 ਦੀ ਰੋਕਥਾਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਕੋਰੋਨਾ ਵਾਇਰਸ ਮਹਾਮਾਰੀ ਦਾ ਦੂਜਾ ਦੌਰ ਆਉਣ ਦੇ ਖਦਸ਼ੇ ਦੇ ਵਿਚਾਲੇ ਬ੍ਰਿਟੇਨ ਦੇ ਇਕ ਨਵੇਂ ਸੰਸਥਾਨ ਦਾ ਨਿਰਮਾਣ ਸਤੰਬਰ ਤੱਕ ਹੋ ਜਾਵੇਗਾ।
ਅਖਬਾਰ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਦੂਜੇ ਪੜਾਅ ਨੂੰ ਰੋਕਣ ਲਈ ਅਸੀਂ ਵਿਗਿਆਨ ਤੇ ਵਿਆਪਕਤਾ ਦਾ ਅਧਿਐਨ ਇਕ ਹੀ ਸੰਸਥਾਨ ਵਿਚ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਹਤ ਸੁਰੱਖਿਆ ਸੰਸਥਾਨ ਦਾ ਟੀਚਾ ਹੋਵੇਗਾ ਕਿ ਅਸੀਂ ਮਹਾਮਾਰੀ ਨਾਲ ਲੜਨ ਦੇ ਲਈ ਬ੍ਰਿਟੇਨ ਨੂੰ ਵਿਸ਼ਵ ਵਿਚ ਸਰਵਉੱਚ ਸੁਵਿਧਾ ਮੁਹੱਈਆ ਕਰਵਾ ਸਕੀਏ।
ਯੂ. ਏ. ਈ. ਅਤੇ ਇਜ਼ਰਾਇਲ ਵਿਚਕਾਰ ਟੈਲੀਫੋਨ ਸੇਵਾ ਸ਼ੁਰੂ
NEXT STORY