ਮਾਂਟ੍ਰੀਅਲ (ਕੈਨੇਡਾ)— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ.ਐੱਫ. 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕੈਨੇਡਾ 'ਚ ਵਸੇ ਭਾਰਤੀ ਮੂਲ ਦੇ ਲੋਕਾਂ 'ਚ ਵੀ ਗੁੱਸਾ ਹੈ। ਮਾਂਟ੍ਰੀਅਲ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਸ ਹਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ।
ਹੱਥਾਂ 'ਚ ਤਿਰੰਗਾ ਅਤੇ ਪੋਸਟਰ ਲਏ ਹੋਏ ਪ੍ਰਦਰਸ਼ਨਕਾਰੀਆਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਾਏ। ਉਨ੍ਹਾਂ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਸਮਰਥਨ ਬੰਦ ਕਰਨ ਨੂੰ ਕਿਹਾ। ਪੁਲਵਾਮਾ ਹਮਲੇ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।
ਔਟਿਜ਼ਮ ਦਾ 'ਭੂਤ' ਨਹੀਂ ਛੱਡ ਰਿਹਾ ਓਨਟਾਰੀਓ ਦੀ ਮੰਤਰੀ ਦਾ ਪਿੱਛਾ
NEXT STORY