ਓਨਟਾਰੀਓ—ਓਨਟਾਰੀਓ ਦੀ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਸਰਵਿਸਜ਼ ਮਨਿਸਟਰ ਲੀਜ਼ਾ ਮੈਕਲੋਡ ਔਟਿਜ਼ਮ ਦੇ ਮੁੱਦੇ 'ਤੇ ਲਗਾਤਾਰ ਘਿਰਦੀ ਜਾ ਰਹੀ ਹੈ। ਔਟਿਜ਼ਮ ਦਾ ਭੂਤ ਉਨ੍ਹਾਂ ਦਾ ਪਿੱਛਾ ਛੱਡਦਾ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਵੱਲੋਂ ਏਜੰਸੀਆਂ ਨੂੰ ਭੇਜੀਆਂ ਗਈਆਂ ਈਮੇਲਜ਼ ਦੀ ਘੋਖ ਕਰਨ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਹ ਆਪਣੇ ਅਧਿਕਾਰੀਆਂ ਨੂੰ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਨ ਤੋਂ ਰੋਕਦੀ ਰਹੀ। ਇਕ ਨਿਊਜ਼ ਵੱਲੋਂ ਇਸ ਸਬੰਧੀ ਕੁਝ ਈਮੇਲਜ਼ ਦੀ ਘੋਖ ਕੀਤੀ ਗਈ। ਇਨ੍ਹਾਂ 'ਚ ਇਹ ਗੱਲ ਸਾਹਮਣੇ ਆਈ ਕਿ ਲੀਜ਼ ਮੈਕਲੋਡ ਨੇ ਬੀਤੇ ਸਤੰਬਰ ਮਹੀਨੇ 'ਚ ਔਟਿਜ਼ਮ ਸਪੋਰਟ ਸਰਵਿਸ ਪ੍ਰਦਾਨ ਕਰਨ ਵਾਲਿਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਬੱਚਿਆਂ ਦੇ ਮਾਪਿਆਂ ਨੂੰ ਫੋਨ ਕਾਲ ਕਰਨੀਆਂ ਬੰਦ ਕਰ ਦੇਣ। ਦੱਸਣਯੋਗ ਹੈ ਕਿ ਕੈਰੀਜ਼ ਪਲੇਸ ਔਟਿਜ਼ਮ ਸਰਵਿਸਜ਼ ਇਕ ਅਜਿਹੀ ਸੰਸਥਾ ਹੈ, ਜੋ ਕੈਨੇਡਾ 'ਚ ਔਟਿਜ਼ਮ ਵਾਲੇ ਬੱਚਿਆਂ ਦੇ ਪਰਿਵਾਰਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਪ੍ਰਦਾਨ ਕਰਦੀ ਹੈ। ਇਸ ਸੰਸਥਾ ਦੇ ਇਕ ਮੈਨੇਜਰ ਦੀ 27 ਸਤੰਬਰ 2018 ਨੂੰ ਭੇਜੀ ਗਈ ਇਕ ਈਮੇਲ ਦੇਖੀ ਗਈ। ਇਸ 'ਚ ਲਿਖਿਆ ਗਿਆ ਸੀ ਕਿ ਡਾਇਰੈਕਟ ਸਰਵਿਸ ਫੰਡਿੰਗ ਆਪਸ਼ਨ ਭਾਵ ਡੀ.ਐੱਫ.ਓ. ਨਾਲ ਸਬੰਧਤ ਪਰਿਵਾਰਾਂ ਨੂੰ ਕੀਤੀਆਂ ਜਾਣ ਵਾਲੀਆਂ ਫੋਨ ਕਾਲਜ਼ ਬੰਦ ਕਰ ਦਿੱਤੀਆਂ ਜਾਣ। ਈਮੇਲ 'ਚ ਸਟਾਫ ਨੂੰ ਪਰਿਵਾਰਾਂ ਨਾਲ ਮਿਲਣੀਆਂ ਲਈ ਅਪਾਇੰਟਮੈਂਟ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ ਗਿਆ। ਇਸ 'ਚ ਨਿਰਦੇਸ਼ ਦਿੱਤੇ ਗਏ ਕਿ ਜੇਕਰ ਤੁਸੀਂ ਪਰਿਵਾਰਾਂ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਉਨ੍ਹਾਂ ਦੇ ਡੀ.ਐੱਫ.ਓ. ਅਤੇ ਡੀ.ਐੱਸ. ਬਦਲਾਂ ਸਬੰਧੀ ਅਜੇ ਤੱਕ ਕੋਈ ਗੱਲਬਾਤ ਨਹੀਂ ਹੋ ਸਕੀ ਤਾਂ ਪਰਿਵਾਰਾਂ ਨੂੰ ਫੋਨ ਕਾਲਜ਼ ਕਰਨਾ ਬੰਦ ਕਰ ਦਿੱਤਾ ਜਾਵੇ।
ਟੋਰਾਂਟੋ ਯੂਨੀਵਰਸਿਟੀ ਲਈ ਰੀੜ੍ਹ ਦੀ ਹੱਡੀ ਬਣੇ ਵਿਦੇਸ਼ੀ ਵਿਦਿਆਰਥੀ
NEXT STORY