ਲੰਡਨ (ਰਾਜਵੀਰ ਸਮਰਾ)— ਬ੍ਰਮਿੰਘਮ ਸ਼ਹਿਰ ਵਿਚ ਪੰਜਾਬਣਾਂ ਵੱਲੋਂ ਤੀਆਂ ਦਾ ਮੇਲਾ ਸੈਮਸਨਜ਼ ਬੈਂਕਿਊਟਿੰਗ ਸੂਈਟ ਵਿਚ ਮਨਾਇਆ ਗਿਆ। ਤੀਆਂ ਦੇ ਮੇਲੇ ਦੀ ਸ਼ੁਰੂਆਤ ਕਰਦਿਆਂ ਰਿੰਕਲ ਸ਼ੇਰਗਿੱਲ ਨੇ ਹਾਜ਼ਰੀਨ ਮੁਟਿਆਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਤੀਆਂ ਸਾਡੇ ਸੱਭਿਆਚਾਰ ਵਿਚ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਤੀਆਂ ਦੇ ਮੇਲੇ ਦੀ ਇਸ ਰੌਣਕ 'ਚ ਇਲਾਕੇ ਦੀ ਸੰਸਦ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ ਵੀ ਪਹੁੰਚੀ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਨੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕੀਤਾ ਹੈ। ਤੀਆਂ ਵਰਗੇ ਤਿਉਹਾਰ ਸਾਨੂੰ ਜਿੱਥੇ ਸਾਡੇ ਵਿਰਸੇ ਨਾਲ ਜੋੜਦੇ ਹਨ, ਉੱਥੇ ਹੀ ਇਹ ਮਾਨਸਿਕ ਤੌਰ 'ਤੇ ਖੁਸ਼ੀ ਅਤੇ ਸੰਤੁਸ਼ਟੀ ਦਿੰਦੇ ਹਨ। ਇਸ ਮੌਕੇ ਪੰਜਾਬ ਦੇ ਲੋਕ ਨਾਚ ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਦੇ ਨਾਲ ਹੀ ਪੰਜਾਬੀ ਗੀਤ-ਸੰਗੀਤ ਅਤੇ ਬੋਲੀਆਂ ਨੇ ਪੰਜਾਬ ਦੇ ਪਿੰਡਾਂ ਦੀ ਯਾਦ ਤਾਜ਼ਾ ਕੀਤੀ।|
ਭੁੱਖੇ ਭਾਲੂ ਨਾਲ ਮਜ਼ਾਕ ਕਰਨਾ ਇਸ ਵਿਅਕਤੀ ਨੂੰ ਪਿਆ ਭਾਰੀ, ਹੋਇਆ ਲਹੂ-ਲੁਹਾਨ (ਵੀਡੀਓ)
NEXT STORY