ਬੈਂਕਾਕ— ਜਾਨਵਰਾਂ ਨਾਲ ਮਜ਼ਾਕ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਤੁਹਾਨੂੰ ਇਹ ਵੀਡੀਓ ਦੇਖਣ 'ਤੇ ਲੱਗ ਜਾਵੇਗਾ। ਖਾਸ ਕਰ ਉਦੋਂ ਜਦੋਂ ਜਾਨਵਰ ਭੁੱਖਾ ਹੋਵੇ। ਅਜਿਹੇ ਜਾਨਵਰ ਨਾਲ ਮਜ਼ਾਕ ਕਰਨਾ ਕਿਸੇ ਲਈ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ। ਥਾਈਲੈਂਡ ਦੇ ਫੇਟਚਬੁਨ ਸੂਬੇ ਵਿਚ ਇਕ ਭੁੱਖੇ ਭਾਲੂ ਨੇ ਨੌਜਵਾਨ ਦਾ ਜੋ ਹਾਲ ਕੀਤਾ ਉਸ ਨੂੰ ਦੇਖ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ।
ਕੀਤੀ ਇਸ ਤਰ੍ਹਾਂ ਦੀ ਹਰਕਤ
ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਥਾਈਲੈਂਡ ਦੇ ਫੇਟਚਬੁਨ ਸੂਬੇ ਵਿਚ ਨਾਏਫੁਮ ਪ੍ਰੋਮਰਾਤੀ ਨਾਂ ਦਾ ਇਕ ਵਿਅਕਤੀ ਆਪਣੇ ਪੰਜ ਦੋਸਤਾਂ ਨਾਲ ਮੰਦਰ ਘੁੰਮਣ ਆਇਆ ਸੀ। ਇੱਥੇ ਉਸ ਨੇ ਇਕ ਭੁੱਖੇ ਭਾਲੂ ਨਾਲ ਮਸਤੀ ਕਰਨੀ ਸ਼ੁਰੂ ਕਰ ਦਿੱਤੀ । ਕੰਧ ਤੋਂ ਦੂਜੇ ਪਾਸੇ ਖੜ੍ਹਾ ਹੋ ਕੇ ਉਹ ਭਾਲੂ ਨੂੰ ਖਾਣਾ ਦਿਖਾ ਕੇ ਚਿੜ੍ਹਾਉਣ ਲੱਗਾ। ਪਹਿਲਾਂ ਉਹ ਰੱਸੀ ਦੇ ਸਹਾਰੇ ਕੰਧ ਤੋਂ ਦੂਜੇ ਪਾਸੇ ਖਾਣਾ ਰੱਖਦਾ ਅਤੇ ਫਿਰ ਜਿਵੇਂ ਹੀ ਭਾਲੂ ਉਸ ਭੋਜਨ ਦੇ ਨੇੜੇ ਪਹੁੰਚਦਾ ਉਹ ਰੱਸੀ ਉੱਪਰ ਖਿੱਚ ਲੈਂਦਾ। ਇਸ ਤਰ੍ਹਾਂ ਉਸ ਨੇ ਤਿੰਨ-ਚਾਰ ਵਾਰੀ ਕੀਤਾ ਪਰ ਇਸ ਤਰ੍ਹਾਂ ਕਰਨ ਨਾਲ ਭਾਲੂ ਨੂੰ ਗੁੱਸਾ ਆ ਗਿਆ ਅਤੇ ਫਿਰ ਉਸ ਨੇ ਨੌਜਵਾਨ ਦਾ ਜੋ ਹਾਲ ਕੀਤਾ ਉਹ ਦੇਖ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ।
ਇਸ ਤਰ੍ਹਾਂ ਕੀਤਾ ਲਹੂ-ਲੁਹਾਨ
ਗੁੱਸੇ ਵਿਚ ਆਏ ਭੁੱਖੇ ਭਾਲੂ ਨੇ ਪ੍ਰੋਮਰਾਤੀ ਨੂੰ ਕੰਧ ਤੋਂ ਆਪਣੇ ਪਿੰਜ਼ਰੇ ਵੱਲ ਖਿੱਚ ਲਿਆ ਅਤੇ ਉਸ ਨੂੰ ਨੋਚਣ ਲੱਗਾ। ਭਾਲੂ ਉਸ ਨੂੰ ਆਪਣੇ ਦੰਦਾਂ ਨਾਲ ਨੋਚਣ ਲੱਗਾ, ਪੰਜਿਆਂ ਵਿਚ ਫਸਾ ਕੇ ਪੂਰੇ ਪਿੰਜ਼ਰੇ ਵਿਚ ਖਿੱਚਦਾ ਰਿਹਾ। ਫਿਰ ਉਸ ਨੂੰ ਆਪਣੇ ਦੰਦਾਂ ਵਿਚ ਦਬਾ ਕੇ ਪੂਰੇ ਪਿੰਜਰੇ ਦੇ ਚੱਕਰ ਲਗਾਉਂਦਾ ਰਿਹਾ। ਇਸ ਦੌਰਾਨ ਪ੍ਰੋਮਰਾਤੀ ਦੇ ਪੂਰੇ ਕੱਪੜੇ ਫੱਟ ਗਏ ਅਤੇ ਉਹ ਲਹੂਲੁਹਾਨ ਹੋ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਭਾਲੂ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਭਾਲੂ ਪ੍ਰੋਮਰਾਤੀ ਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ।
ਇਸ ਤਰ੍ਹਾਂ ਬਚੀ ਜਾਨ
ਪ੍ਰੋਮਰਾਤੀ ਅੱਧ-ਮਰਿਆ ਹੋ ਚੁੱਕਾ ਸੀ। ਦੋਸਤਾਂ ਨੂੰ ਉਸ ਨੂੰ ਬਚਾਉਣ ਲਈ ਭਾਲੂ ਨੂੰ ਡੰਡੇ ਅਤੇ ਪਾਣੀ ਨਾਲ ਡਰਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਭਾਲੂ ਪ੍ਰੋਮਰਾਤੀ ਨੂੰ ਉਸੇ ਤਰ੍ਹਾਂ ਨੋਚਣ ਵਿਚ ਲੱਗਾ ਹੋਇਆ ਸੀ। ਫਿਰ ਦੋਸਤਾਂ ਨੇ ਹਿੰਮਤ ਕੀਤੀ ਅਤੇ ਡੰਡੇ ਦੇ ਸਹਾਰੇ ਭਾਲੂ ਨੂੰ ਡਰਾ ਕੇ ਪਿੰਜ਼ਰੇ ਵਿਚ ਬੰਦ ਕਰ ਦਿੱਤਾ।
ਪ੍ਰੋਮਰਾਤੀ ਨੂੰ ਜਲਦੀ ਹੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾ ਲਈ। ਹਾਲਾਂਕਿ ਉਸ ਦੇ ਜ਼ਖਮਾਂ ਨੂੰ ਭਰਨ ਵਿਚ ਥੋੜ੍ਹਾ ਸਮਾਂ ਲੱਗੇਗਾ।
ਟਰੰਪ ਨੇ ਵ੍ਹਾਈਟ ਹਾਊਸ ਨੂੰ 'ਘਟੀਆ' ਦੱਸਣ ਦੀਆਂ ਖਬਰਾਂ ਨੂੰ ਕੀਤਾ ਖਾਰਜ
NEXT STORY