ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਪਿਛਲੇ ਸਾਲ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦੇਣ ਵਾਲੇ 3 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਵੀਰਵਾਰ ਨੂੰ ਮਿਲੇ ਸਨਮਾਨ 'ਡੈਗ ਹੈਮਰਸਕਾਲਡ ਮੈਡਲ' ਨੂੰ ਪ੍ਰਾਪਤ ਕੀਤਾ। ਇਹ ਤਮਗਾ ਉਨ੍ਹਾਂ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ, ਜਿਨ੍ਹਾਂ ਨੇ ਅਸਾਧਾਰਨ ਸਾਹਸ, ਕਰਤੱਵ ਪ੍ਰਤੀ ਸਮਰਪਣ ਅਤੇ ਸ਼ਾਂਤੀ ਲਈ ਕੁਰਬਾਨੀ ਦੇ ਕੇ ਖ਼ੁਦ ਦੀ ਇਕ ਵੱਖ ਪਛਾਣ ਬਣਾਈ ਹੈ।
ਇਹ ਵੀ ਪੜ੍ਹੋ: ਭਾਰਤ 'ਚ ਜਨਮੀ ਸਵੀਨਾ ਪੰਨੂ ਨੂੰ ਕੈਲੀਫੋਰਨੀਆ 'ਚ ਮਿਲੀ ਵੱਡੀ ਜ਼ਿੰਮੇਵਾਰੀ, ਬਣੀ ਜੱਜ
ਪਿਛਲੇ ਸਾਲ ਸੰਯੁਕਤ ਰਾਸ਼ਟਰ ਤਹਿਤ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ 3 ਭਾਰਤੀ ਸ਼ਾਂਤੀ ਰੱਖਿਅਕ ਉਨ੍ਹਾਂ 103 ਫ਼ੌਜੀਆਂ, ਪੁਲਸ ਅਤੇ ਗੈਰ-ਫ਼ੌਜੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਮਰਨ ਉਪਰੰਤ ਉਨ੍ਹਾਂ ਦੀ ਸੇਵਾ ਅਤੇ ਕਰਤੱਵ ਦੀ ਸਰਵਉੱਚ ਕੁਰਬਾਨੀ ਲਈ ਇਕ ਵੱਕਾਰੀ ਤਮਗੇ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਮੈਕਰੋਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਫਰਾਂਸ ਦੇ ਲੋਕ ਨਹੀਂ ਕਰ ਸਕਣਗੇ ਫਲਾਈਟ ਰਾਹੀਂ ਘੱਟ ਦੂਰੀ ਦਾ ਸਫ਼ਰ
3 ਭਾਰਤੀਆਂ ਵਿਚ ਸਰਹੱਦੀ ਸੁਰੱਖਿਆ ਫੋਰਸ ਦੇ ਹੈੱਡ ਕਾਂਸਟੇਬਲ ਸ਼ਿਸ਼ੁਪਾਲ ਸਿੰਘ ਅਤੇ ਸੰਵਾਲੀ ਰਾਮ ਬਿਸ਼ਨੋਈ ਸ਼ਾਮਲ ਹਨ, ਜਿਨ੍ਹਾਂ ਨੇ ਕਾਂਗੋ ਦੇ ਲੋਕਤੰਤਰੀ ਗਣਰਾਜ ਵਿਚ ਸੰਗਠਨ ਸਥਿਰਤਾ ਮਿਸ਼ਨ ਨਾਲ ਕੰਮ ਕੀਤਾ ਅਤੇ ਸ਼ਾਬਰ ਤਾਹੇਰ ਅਲੀ ਇਰਾਕ ਲਈ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਵਿਚ ਤਾਇਨਾਤ ਸਨ। ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਅੰਤਰਰਾਸ਼ਟਰੀ ਦਿਵਸ ਦੇ ਮੱਦੇਨਜ਼ਰ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਯੋਜਿਤ ਇਕ ਸਮਾਰੋਹ ਵਿਚ ਕੰਬੋਜ ਨੇ 'ਡੈਗ ਹੈਮਰਸਕਾਲਡ ਮੈਡਲ' ਪ੍ਰਾਪਤ ਕੀਤਾ। ਪਿਛਲੇ 75 ਸਾਲਾਂ ਵਿਚ ਸੰਯੁਕਤ ਰਾਸ਼ਟਰ ਨੇ 20 ਲੱਖ ਤੋਂ ਜ਼ਿਆਦਾ ਸ਼ਾਂਤੀ ਰੱਖਿਅਕਾਂ ਨੂੰ ਦੂਜੇ ਦੇਸ਼ਾਂ ਵਿਚ ਮਦਦ ਕਰਨ ਲਈ ਭੇਜਿਆ ਹੈ।
ਇਹ ਵੀ ਪੜ੍ਹੋ: PM ਮੋਦੀ ਦੇ ਸਵਾਗਤ ਲਈ 'ਤਿਰੰਗੇ' ਦੇ ਰੰਗਾਂ 'ਚ ਜਗਮਗਾਏ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ ਚਮੜਾ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਭਾਰਤੀ ਸਰਹੱਦ 'ਚ ਛੱਡਿਆ
NEXT STORY