ਲੰਡਨ, (ਰਾਜਵੀਰ ਸਮਰਾ)— ਬ੍ਰਿਟੇਨ ਦੇ ਸ਼ਹਿਰ ਲੈਸਟਰ 'ਚ ਰਹਿਣ ਵਾਲਾ ਇਕ ਪੰਜਾਬੀ ਚਰਨਜੀਤ ਸਿੰਘ ਆਪਣੀ ਗਲਤ ਹਰਕਤ ਕਾਰਨ ਕਾਨੂੰਨੀ ਘੇਰੇ 'ਚ ਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਸੋਸ਼ਲ ਮੀਡੀਆ ਰਾਹੀਂ 11 ਤੋਂ 13 ਸਾਲ ਦੀਆਂ ਦੋ ਲੜਕੀਆਂ ਨਾਲ ਸੰਪਰਕ 'ਚ ਸੀ ਅਤੇ ਉਨ੍ਹਾਂ ਨੂੰ ਆਪਣੀ ਕਾਰ 'ਚ ਰਾਤ ਭਰ ਘੁੰਮਾਉਂਦਾ ਸੀ। ਇਸ ਕਾਰਨ ਲੜਕੀਆਂ ਦੇ ਪਰਿਵਾਰ ਪ੍ਰੇਸ਼ਾਨ ਹੋ ਗਏ ਅਤੇ ਉਨ੍ਹÎਾਂ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ।
ਕਾਰਵਾਈ ਮਗਰੋਂ ਚਰਨਜੀਤ ਨੇ ਲੈਸਟਰ ਕਰਾਊਨ ਕੋਰਟ 'ਚ ਆਪਣੀ ਗਲਤੀ ਮੰਨ ਲਈ । ਅਦਾਲਤ 'ਚ ਉਸ ਨੇ ਮੰਨਿਆ ਕਿ ਬੀਤੇ ਮਈ ਮਹੀਨੇ 'ਚ ਕੁੜੀਆਂ ਨਾਲ ਸੋਸ਼ਲ ਮੀਡੀਆ ਰਾਹੀਂ ਉਸ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇੱਧਰ-ਉੱਧਰ ਘੁੰਮਦਾ ਰਿਹਾ। ਭਾਵੇਂ ਲੜਕੀਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਵਿਵਹਾਰ ਨਹੀਂ ਹੋਇਆ ਪਰ ਅਦਾਲਤ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਉਹ ਲੜਕੀਆਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ। ਲੈਸਟਰ ਪੁਲਸ ਨੇ ਅਪੀਲ ਕੀਤੀ ਹੈ ਕਿ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਪਰਿਵਾਰ ਦੀ ਇਜਾਜ਼ਤ ਤੋਂ ਬਗੈਰ ਬਾਹਰ ਲਿਜਾਣਾ ਗੈਰ-ਕਾਨੂੰਨੀ ਹੈ।
ਅਦਾਲਤ ਨੇ ਚਰਨਜੀਤ ਸਿੰਘ ਨੂੰ ਦੋਵੇਂ ਮਾਮਲਿਆਂ 'ਚ 27 ਮਹੀਨਿਆਂ ਦੀ ਕੈਦ ਅਤੇ 27 ਮਹੀਨੇ ਲਈ ਡਰਾਈਵਿੰਗ 'ਤੇ ਪਾਬੰਦੀ ਲਗਾ ਕੇ ਅਗਲੇ 10 ਸਾਲਾਂ ਤੱਕ ਨਾਬਾਲਗ ਲੜਕੀਆਂ ਨਾਲ ਸੰਪਰਕ ਨਾ ਕਰਨ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ਦਾ ਫ਼ੋਨ ਵੀ ਤਬਾਹ ਕਰਨ ਦੇ ਹੁਕਮ ਦਿੱਤੇ ਹਨ।
ਇਸ ਬੱਚੇ ਦੇ ਗੁੱਸੇ ਨੇ ਜਿੱਤਿਆ ਸਾਰਿਆਂ ਦਾ ਦਿਲ, ਵੀਡੀਓ ਵਾਇਰਲ
NEXT STORY