ਸਰੀ (ਕੈਨੇਡਾ): ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੁਲਸ ਨੇ ਇੱਕ ਟ੍ਰੈਫਿਕ ਸਟਾਪ ਦੌਰਾਨ ਇੱਕ ਨੌਜਵਾਨ ਨੂੰ ਹਥਿਆਰ ਸਣੇ ਗ੍ਰਿਫ਼ਤਾਰ ਕੀਤਾ ਹੈ। ਸਰੀ ਪੁਲਸ ਸਰਵਿਸ ਅਨੁਸਾਰ ਇਹ ਕਾਰਵਾਈ ਸਰੀ ਦੇ ਸਿਟੀ ਸੈਂਟਰ ਇਲਾਕੇ ਵਿੱਚ ਕੀਤੀ ਗਈ।
ਜਾਣਕਾਰੀ ਅਨੁਸਾਰ, ਰਾਤ ਲਗਭਗ 8 ਵਜੇ 146 ਸਟ੍ਰੀਟ ਅਤੇ 108 ਐਵੇਨਿਊ ਦੇ ਨੇੜੇ ਪੁਲਸ ਅਧਿਕਾਰੀਆਂ ਨੇ ਇੱਕ ਵਾਹਨ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਸ਼ੱਕ ਵਿੱਚ ਰੋਕਿਆ ਸੀ। ਜਾਂਚ ਦੌਰਾਨ ਪੁਲਸ ਨੇ ਵਾਹਨ ਵਿੱਚੋਂ ਇੱਕ ਲੋਡਿਡ ਗੰਨ ਬਰਾਮਦ ਕੀਤੀ, ਜਿਸ ਤੋਂ ਬਾਅਦ ਵਾਹਨ ਵਿੱਚ ਸਵਾਰ ਇੱਕ ਵਿਅਕਤੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਪੰਜਾਬੀ ਨੌਜਵਾਨ ਦੀ ਭਾਲ 'ਚ ਕੈਲਗਰੀ ਪੁਲਸ, ਅਗਵਾ ਅਤੇ ਹਥਿਆਰਾਂ ਸਬੰਧੀ ਅਪਰਾਧਾਂ 'ਚ ਸ਼ਾਮਲ
ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ 24 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਉਸ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੋਡਿਡ ਪ੍ਰਤਿਬੰਧਿਤ ਜਾਂ ਵਰਜਿਤ ਹਥਿਆਰ ਰੱਖਣਾ, ਛੁਪਾ ਕੇ ਹਥਿਆਰ ਲਿਜਾਣਾ, ਹਥਿਆਰ ਦੀ ਲਾਪਰਵਾਹੀ ਨਾਲ ਸਟੋਰੇਜ, ਬਿਨਾਂ ਲਾਇਸੈਂਸ ਪ੍ਰਤਿਬੰਧਿਤ ਹਥਿਆਰ ਰੱਖਣਾ, ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣਾ ਆਦਿ ਸ਼ਾਮਲ ਹਨ। ਉਸ'ਤੇ ਦੋਸ਼ ਹੈ ਕਿ ਇਹ ਜਾਣਦੇ ਹੋਏ ਕਿ ਵਾਹਨ ਵਿੱਚ ਵਰਜਿਤ ਹਥਿਆਰ ਮੌਜੂਦ ਹਨ, ਉਹ ਉਸ'ਤੇ ਸਵਾਰ ਸੀ। ਪੁਲਸ ਅਨੁਸਾਰ ਗੁਰਵਿੰਦਰ ਸਿੰਘ ਫਿਲਹਾਲ ਪੁਲਸ ਹਿਰਾਸਤ ਵਿੱਚ ਹੈ ਅਤੇ ਉਸ ਦੀ ਜ਼ਮਾਨਤ ਦੀ ਸੁਣਵਾਈ ਹੋਣੀ ਅਜੇ ਬਾਕੀ ਹੈ। ਸਰੀ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਨੌਜਵਾਨ ਦੀ ਭਾਲ 'ਚ ਕੈਲਗਰੀ ਪੁਲਸ, ਅਗਵਾ ਅਤੇ ਹਥਿਆਰਾਂ ਸਬੰਧੀ ਅਪਰਾਧਾਂ 'ਚ ਸ਼ਾਮਲ
NEXT STORY