ਯਾਰੇਨ - ਪ੍ਰਸ਼ਾਂਤ ਮਹਾਸਾਗਰ ਵਿਚ ਵਸੇ ਦੁਨੀਆ ਦੇ ਤੀਜੇ ਸਭ ਤੋਂ ਛੋਟੇ ਦੇਸ਼ ‘ਨੌਰੂ’ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਆਪਣਾ ਨਾਂ ਬਦਲ ਲਿਆ ਹੈ। ਹੁਣ ਇਹ ਦੇਸ਼ ਅਧਿਕਾਰਤ ਤੌਰ ’ਤੇ ‘ਰਿਪਬਲਿਕ ਆਫ਼ ਨਾਓਏਰੋ’ ਅਖਵਾਏਗਾ। ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਵੀ ਆਪਣੇ ਰਿਕਾਰਡ ਵਿਚ ਨਵਾਂ ਨਾਂ ਲਾਗੂ ਕਰ ਦਿੱਤਾ ਹੈ।
ਲਗਭਗ 12,000 ਆਬਾਦੀ ਵਾਲੇ ਇਸ ਟਾਪੂ-ਦੇਸ਼ ਦਾ ਕਹਿਣਾ ਹੈ ਕਿ ‘ਨਾਓਏਰੋ’ ਉਸ ਦਾ ਅਸਲੀ ਨਾਂ ਹੈ, ਜਦਕਿ ‘ਨੌਰੂ’ ਵਿਦੇਸ਼ੀ ਲੋਕਾਂ ਦੀ ਸਹੂਲਤ ਲਈ ਪ੍ਰਚਲਨ ਵਿਚ ਆਇਆ ਸੀ। ਹੁਣ ਸਰਕਾਰ ਦਾ ਮੰਨਣਾ ਹੈ ਕਿ ਸਮਾਂ ਆ ਗਿਆ ਹੈ ਕਿ ਦੇਸ਼ ਦੁਨੀਆ ਦੇ ਸਾਹਮਣੇ ਆਪਣੀ ਮੂਲ ਪਛਾਣ ਨਾਲ ਜਾਣਿਆ ਜਾਵੇ।
ਨਾਓਏਰੋ 21ਵੀਂ ਸਦੀ ਵਿਚ ਅਜਿਹਾ 8ਵਾਂ ਦੇਸ਼ ਬਣ ਗਿਆ ਹੈ, ਜਿਸ ਨੇ ਆਪਣਾ ਨਾਂ ਬਦਲਿਆ ਹੈ। ਇਸ ਤੋਂ ਪਹਿਲਾਂ ਤੁਰਕੀਏ ਨੇ 2022 ਵਿਚ ਅਜਿਹਾ ਕੀਤਾ ਸੀ। ਲਗਭਗ 5 ਦਹਾਕਿਆਂ ਤੱਕ ਵਿਦੇਸ਼ੀ ਸਰਕਾਰ ਦੇ ਕਬਜ਼ੇ ਹੇਠ ਰਹਿਣ ਤੋਂ ਬਾਅਦ ਨਾਓਏਰੋ ਨੂੰ 31 ਜਨਵਰੀ 1968 ਨੂੰ ਪੂਰੀ ਆਜ਼ਾਦੀ ਮਿਲੀ ਅਤੇ ਇਹ ਇਕ ਪ੍ਰਭੂਸੱਤਾ ਸੰਪੰਨ ਗਣਰਾਜ ਬਣ ਗਿਆ।
ਮੋਰੱਕੋ ਨੇ 1,055 ਕਿਲੋਮੀਟਰ ਲੰਬੇ ਹਾਈਵੇ ਦਾ ਨਾਂ ਟਰੰਪ ਦੇ ਨਾਂ ’ਤੇ ਰੱਖਿਆ
NEXT STORY