ਰੋਮ, (ਇਟਲੀ) (ਕੈਥ)- ਇਟਲੀ ਦੇ ਸ਼ਹਿਰ ਬਲੋਨੀਆ ਵਿਖੇ ਬੀਤੀ ਰਾਤ ਉਸ ਸਮੇਂ ਇਕ ਪੰਜਾਬੀ ਨੌਜਵਾਨ ਲਈ ਕਾਲ ਸਾਬਤ ਹੋਈ ਜਦੋ ਉਹ ਕੰਮ ਤੋਂ ਰਾਤ ਨੂੰ ਆਪਣੇ ਘਰ ਸਕੂਟਰ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਰਾਹ ਵਿਚ ਆਉਂਦੇ ਇਕ ਲਾਈਟ ਵਾਲੇ ਚੌਕ ਵਿਚ ਤੇਜ਼ ਰਫਤਾਰ ਵਾਹਨ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਹਾਦਸਾ ਵਾਪਰਨ ਦੇ ਕੁਝ ਸਮੇਂ ਵਿਚ ਹੀ ਇਟਾਲੀਅਨ ਪੁਲਸ ਹਰਕਤ ਵਿਚ ਆ ਗਈ, ਜਿਸ ਨੇ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਦੇ ਕਾਰਨਾਂ ਦੀ ਬਾਰੀਕੀ ਵਿਚ ਜਾਂਚ ਸੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਅੱਜ ਕੌਮਾਂਤਰੀ ਗੁੱਡ ਫਰਾਈਡੇ ਦਿਵਸ ਹੈ, ਜਿਸ ਨੂੰ ਕਿ ਵਿਸ਼ਵ ਭਰ ਵਿਚ ਲੋਕ ਆਪਣੇ-ਆਪਣੇ ਢੰਗ ਤਰੀਕਿਆਂ ਨਾਲ ਮਨਾਉਂਦੇ ਹਨ। ਇਟਲੀ ਵਿਚ ਵੀ ਗੁੱਡ ਫਰਾਈਡੇ ਤੇ ਪਾਸਕੂਆ ਉਸਤਵ ਇਟਾਲੀਅਨ ਲੋਕਾਂ ਵਲੋ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਮਹਰੂਮ ਰੁਘਬੀਰ ਸਿੰਘ ਲਈ ਇਹ ਗੁੱਡ ਫਰਾਈ-ਡੇ ਉਸ ਦੀ ਜ਼ਿੰਦਗੀ ਦਾ ਬੈਡ ਫਰਾਈ-ਡੇ ਸਾਬਤ ਹੋਇਆ। ਮ੍ਰਿਤਕ ਆਪਣੇ ਪਿਛੇ ਤਿੰਨ ਬੱਚਿਆਂ ਤੋਂ ਇਲਾਵਾ ਵਿਧਵਾ ਪਤਨੀ ਛੱਡ ਗਿਆ। ਮ੍ਰਿਤਕ ਰੁਘਬੀਰ ਸਿੰਘ ਲੱਬੂ ਪੰਜਾਬ ਦੇ ਜ਼ਿਲਾ ਹੁਸਿਆਰਪੁਰ ਦੇ ਪਿੰਡ ਬਰਿਆਰ ਦਾ ਰਹਿਣ ਵਾਲਾ ਸੀ। ਘਟਨਾ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।
ਬਿਨਾਂ ਸਿਰ ਦੇ ਇਕ ਹਫਤੇ ਤੋਂ ਜ਼ਿੰਦਾ ਹੈ ਇਹ ਮੁਰਗਾ, ਡਾਕਟਰ ਵੀ ਹੈਰਾਨ
NEXT STORY