ਡੇਰਾਬੱਸੀ (ਜ. ਬ.)- ਸਿੰਗਾਪੁਰ ਵਿਚ ਆਪਣੇ ਕਾਲਜ ਦੇ ਦੋਸਤਾਂ ਨੂੰ ਮਿਲਣ ਗਿਆ ਡੇਰਾਬੱਸੀ ਦਾ ਹਰਜੋਤ ਸਿੰਘ (24) ਸਮੁੰਦਰ ਦੀਆਂ ਲਹਿਰਾਂ ਵਿਚ ਰੁੜ੍ਹ ਗਿਆ। ਹਾਲਾਂਕਿ ਬਚਾਅ ਕਾਰਜ ਦੋ ਦਿਨਾਂ ਤੋਂ ਚਲਦਾ ਰਿਹਾ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਡੇਰਾਬੱਸੀ ਨੇੜੇ ਚਡਿਆਲਾ ਪਿੰਡ ਦੇ ਹਰਜੋਤ ਸਿੰਘ ਚੌਹਾਨ ਪੁੱਤਰ ਮਰਹੂਮ ਹਰਨੇਕ ਸਿੰਘ ਆਪਣੇ ਪਰਿਵਾਰ ਵਿਚ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ
ਜਾਣਕਾਰੀ ਮੁਤਾਬਕ ਉਸ ਦੇ ਦੋਸਤ ਸੌਰਭ ਨੇ ਦੱਸਿਆ ਕਿ ਜਨਵਰੀ ’ਚ ਉਹ ਸਟੱਡੀ ਵੀਜ਼ੇ ’ਤੇ ਸਿੰਗਾਪੁਰ ਗਿਆ ਸੀ। ਜਿੱਥੇ ਫਰਵਰੀ ਦੇ ਅਖੀਰ ’ਚ ਉਸ ਦਾ ਕਾਲਜ ਸ਼ੁਰੂ ਹੋਣਾ ਸੀ। ਹਰਜੋਤ ਆਪਣੇ ਕੁਝ ਦੋਸਤਾਂ ਨਾਲ ਸ਼ਨੀਵਾਰ ਨੂੰ ਕੁਸੂ ਟਾਪੂ ਦੇਖਣ ਗਿਆ। ਉੱਥੇ ਹਰਜੋਤ ਅਤੇ ਉਸ ਦੇ ਦੋਸਤ ਲਹਿਰਾਂ ਦੀ ਲਪੇਟ ਵਿਚ ਆ ਗਏ ਅਤੇ ਡੁੱਬਣ ਲੱਗੇ। ਇਕ ਦੋਸਤ ਨੂੰ ਮੌਕੇ ’ਤੇ ਬਚਾਅ ਲਿਆ ਗਿਆ ਪਰ ਹਰਜੋਤ ਦਾ ਕਿਤੇ ਪਤਾ ਨਹੀਂ ਲੱਗਾ। ਤੁਰੰਤ ਸਿੰਗਾਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪਾਕਿ 'ਚ ਮਹਿੰਗਾਈ ਦੇ ਟੁੱਟੇ ਰਿਕਾਰਡ, ਪਹਿਲੀ ਵਾਰ 150 ਤੋਂ ਪਾਰ ਜਾਵੇਗੀ ਪੈਟਰੋਲ ਦੀ ਕੀਮਤ, ਦੁੱਧ ਵੀ ਹੋਵੇਗਾ ਮਹਿੰਗਾ
ਬ੍ਰਾਜ਼ੀਲ 'ਚ ਤੂਫਾਨ ਨਾਲ ਭਾਰੀ ਤਬਾਹੀ, 23 ਲੋਕਾਂ ਦੀ ਮੌਤ
NEXT STORY