ਜੋਹਾਨਸਬਰਗ (ਰਾਇਟਰ)- ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸਥਿਤੀ ਢੁੱਕਵੀਂ ਰਹੀ ਤਾਂ ਉਹ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੀ ਸ਼ਿਖਰ ਵਾਰਤਾ ਲਈ ਤਿਆਰ ਹਨ। ਪੁਤਿਨ ਨੇ ਇਥੇ ਬ੍ਰਿਕਸ ਦੇਸ਼ਾਂ ਦੇ ਸ਼ਿਖਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਰੂਸ ਅਤੇ ਅਮਰੀਕਾ ਵਿਚਾਲੇ ਟੈਲੀਫੋਨ ਵਾਰਤਾ ਨਾਕਾਫੀ ਹੈ। ਦੋਹਾਂ ਦੇਸ਼ਾਂ ਨੂੰ ਈਰਾਨ ਪ੍ਰਮਾਣੂੰ ਸਮਝੌਤੇ, ਪੱਛਮੀ ਏਸ਼ੀਆਈ ਦੇਸ਼ਾਂ ਵਿਚ ਤਣਾਅ ਅਤੇ ਹਥਿਆਰ ਕੰਟਰੋਲ ਸੰਧੀਆਂ ਵਰਗੇ ਮੁੱਦਿਆਂ 'ਤੇ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਗੱਲਬਾਤ ਦੀ ਸਾਰਥਕਤਾ ਹੋਵੇ। ਪੁਤਿਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜਿੱਥੋਂ ਤੱਕ ਸਾਡੀ ਮੀਟਿੰਗ ਦੀ ਗੱਲ ਹੈ, ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਟਰੰਪ ਨੇ ਕਿਉਂ ਕਿਹਾ ਕਿ ਉਨ੍ਹਾਂ ਦੀਆਂ ਅੱਗੇ ਦੀਆਂ ਮੀਟਿੰਗਾਂ ਨੂੰ ਆਯੋਜਿਤ ਕਰਨ ਲਈ ਉਨ੍ਹਾਂ ਨੂੰ ਅਤੇ ਮੀਟਿੰਗ ਕਰਨ ਦੀ ਇੱਛਾ ਹੈ। ਉਹ ਇਸ ਲਈ ਤਿਆਰ ਹਨ। ਇਸ ਲਈ ਸਾਨੂੰ ਆਪਣੇ ਦੇਸ਼ਾਂ ਸਣੇ ਢੁੱਕਵੀਂਆਂ ਸਥਿਤੀਆਂ ਦੀ ਜ਼ਰੂਰਤ ਹੈ। ਪੁਤਿਨ ਨੇ ਕਿਹਾ ਕਿ ਅਸੀਂ ਅਜਿਹੀਆਂ ਮੀਟਿੰਗਾਂ ਲਈ ਤਿਆਰ ਹਾਂ। ਅਸੀਂ ਰਾਸ਼ਟਰਪਤੀ ਟਰੰਪ ਨੂੰ ਮਾਸਕੋ ਵਿਚ ਸੱਦਾ ਦੇਣ ਲਈ ਤਿਆਰ ਹਾਂ, ਹਰ ਤਰ੍ਹਾਂ ਨਾਲ। ਵੈਸੇ ਉਨ੍ਹਾਂ ਕੋਲ ਵੀ ਅਜਿਹਾ ਹੀ ਸੱਦਾ ਹੈ। ਉਹ ਵਾਸ਼ਿੰਗਟਨ ਜਾਣ ਲਈ ਤਿਆਰ ਹਨ। ਉਹ ਇਕ ਵਾਰ ਫਿਰ ਤੋਂ ਦੁਹਰਾਉਂਦੇ ਹਨ, ਜੇਕਰ ਕੰਮ ਲਈ ਸਹੀ ਸਥਿਤੀਆਂ ਬਣਾਈਆਂ ਜਾਂਦੀਆਂ ਹਨ ਤਾਂ ਬੈਠਕ ਜ਼ਰੂਰ ਹੋਵੇਗੀ। ਪੁਤਿਨ ਨੇ ਇਸ ਦਰਮਿਆਨ ਇਹ ਵੀ ਕਿਹਾ ਇਹ ਸੰਭਵ ਹੈ ਕਿ ਉਹ ਅਤੇ ਟਰੰਪ ਜੀ-20 ਸ਼ਿਖਰ ਸੰਮੇਲਨ ਜਾਂ ਕਿਸੇ ਹੋਰ ਅਤੇ ਕੌਮਾਂਤਰੀ ਪ੍ਰੋਗਰਾਮ ਦੌਰਾਨ ਮਿਲਣਗੇ।
ਜ਼ਿਕਰਯੋਗ ਹੈ ਕਿ ਪੁਤਿਨ ਅਤੇ ਟਰੰਪ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਸ਼ਿਖਰ ਬੈਠਕ ਕਰ ਚੁੱਕੇ ਹਨ। ਇਸ ਮੀਟਿੰਗ ਲਈ ਟਰੰਪ ਨੂੰ ਆਪਣੇ ਦੇਸ਼ ਵਿਚ ਸਖ਼ਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।
ਚੀਨ ਦੀ ਉੱਚੀ ਇਮਾਰਤ 'ਤੇ ਬਣੇ ਝਰਨੇ ਦਾ ਲੋਕ ਉਡਾ ਰਹੇ ਹਨ ਮਜ਼ਾਕ
NEXT STORY