ਆਫਤ ਨੂੰ ਮੌਕੇ ’ਚ ਬਦਲਣਾ ਹੀ ਜੀਵਨ ਦੀ ਚੁਣੌਤੀ ਹੈ। ਜੋ ਇਹ ਸੋਚਦਾ ਹੈ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਤਾਂ ਆਉਣਗੀਆਂ ਹੀ, ਉਥੇ ਉਨ੍ਹਾਂ ’ਤੇ ਜਿੱਤ ਹੁੰਦੀ ਹੈ।
ਭਾਰਤ ਦਾ ਇਕ ਨਵਾਂ ਅਧਿਆਏ : 2025 ਦਾ ਆਖਰੀ ਪੜਾਅ ਇਕ ਮਹੱਤਵਪੂਰਨ ਮੋੜ ’ਤੇ ਖਤਮ ਹੋ ਰਿਹਾ ਹੈ। ਜਿੱਥੇ ਇਕ ਪਾਸੇ ਰਾਸ਼ਟਰਪਤੀ ਟਰੰਪ ਨੇ ਭਾਰਤ ਦੀ ਸ਼ਕਤੀ ਪਰਖਣ ਲਈ ਸਾਲ ਦੀ ਸ਼ੁਰੂਆਤ ’ਚ 50 ਫੀਸਦੀ ਟੈਰਿਫ ਲਗਾ ਕੇ ਆਰਥਿਕ ਮੋਰਚੇ ’ਤੇ ਸਾਡੀ ਸਮਰੱਥਾ ਨੂੰ ਮਾਪਣ ਦੀ ਕੋਸ਼ਿਸ਼ ਕੀਤੀ, ਸੋਚਿਆ ਹੋਵੇਗਾ ਕਿ ਭਾਰਤ ਲੜਖੜਾ ਜਾਵੇਗਾ, ਉਥੇ ਹੀ ਦੂਜੇ ਪਾਸੇ ਦਸੰਬਰ ’ਚ ਰਾਸ਼ਟਰਪਤੀ ਪੁਤਿਨ ਦਾ ਇੰਨੇ ਸਮੇਂ ਤੱਕ ਸਾਡੀ ਸਹਿਣ ਅਤੇ ਬਰਦਾਸ਼ਤ ਕਰਨ ਦੀ ਤਾਕਤ ਦਾ ਜਾਇਜ਼ਾ ਲੈਣ ਤੋਂ ਬਾਅਦ ਭਾਰਤ ਆ ਕੇ ਮੋਦੀ ਨਾਲ ਹੱਥ ਮਿਲਾਉਣਾ ਭਵਿੱਖ ’ਚ ਕੁਝ ਵੀ ਉਲਟਫੇਰ ਹੋਣ ਦਾ ਸੰਕੇਤ ਹੈ।
ਇਹ ਨਾ ਸਿਰਫ ਇਤਿਹਾਸਕ ਸਾਂਝੇਦਾਰੀ ਦੀ ਪ੍ਰਤੀਕ ਹੈ, ਸਗੋਂ ਅਮਰੀਕਾ ਦੀ ਦਬਾਅ ਪਾਉਣ ਦੀ ਨੀਤੀ ਨੂੰ ਭਾਰਤ ਵਲੋਂ ਅਸਫਲ ਸਾਬਿਤ ਕਰਨਾ ਹੈ।
ਇਹ ਕੋਈ ਸਾਧਾਰਨ ਗੱਲ ਨਹੀਂ ਹੈ ਕਿ ਅਮਰੀਕਾ ਨੇ ਅੜੀਅਲ ਰੁਖ ਅਪਣਾਉਣ ’ਚ ਕੋਈ ਕਸਰ ਨਹੀਂ ਛੱਡੀ ਅਤੇ ਭਾਰਤ ਨੇ ਨਿਰਮਤਾ ਨਾਲ ਉਸ ਨੂੰ ਇਹ ਸੰਦੇਸ਼ ਦੇਣ ’ਚ ਕੋਈ ਕੁਤਾਹੀ ਨਹੀਂ ਕੀਤੀ ਕਿ ਭਾਰਤ ਵੱਡਾ ਿਖਡਾਰੀ ਬਣਨ ਵੱਲ ਵਧ ਰਿਹਾ ਹੈ। ਇਸ ਲਈ ਟਰੰਪ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਵਾਂਗ ਭਾਰਤ ਪ੍ਰਥਮ ਦਾ ਨਾਅਰਾ ਦੇਸ਼ਵਾਸੀਆਂ ਦੇ ਦਿਲ ਅਤੇ ਦਿਮਾਗ ’ਚ ਬਿਠਾ ਦਿੱਤਾ। ਸਾਡੇ ਜੋ ਖੇਤਰ ਪ੍ਰਭਾਵਿਤ ਹੋ ਰਹੇ ਸਨ, ਉਨ੍ਹਾਂ ’ਚ ਟੈਕਸਟਾਈਲ, ਜਿਊਲਰੀ, ਫਾਰਮਾਸਿਊਟੀਕਲ ਅਤੇ ਖੇਤੀ ’ਚ ਬਰਾਮਦ ’ਤੇ 30-35 ਫੀਸਦੀ ਕਮੀ ਦਾ ਅੰਦਾਜ਼ਾ ਲਗਾਇਆ ਗਿਆ ਸੀ, ਜੋ ਇਕ ਬਹੁਤ ਵੱਡੀ ਗਿਰਾਵਟ ਜਾਂ ਆਫਤ ਦਾ ਸੰਕੇਤ ਸੀ। ਇਸ ਨੂੰ ਮੌਕੇ ’ਚ ਬਦਲਣ ਲਈ ਸਰਕਾਰ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਨ ਦਾ ਸੰਕਲਪ ਦੁਆਇਆ, ਜਿਸ ਦਾ ਨਤੀਜਾ ਇਕ ਨਵੀਂ ਊਰਜਾ ਅਤੇ ਵਿਸ਼ਵਾਸ ਦੇ ਰੂਪ ’ਚ ਸਾਹਮਣੇ ਆਇਆ।
ਅਸੀਂ ਸਥਿਤੀ ਨੂੰ ਹਾਲਾਤ ਦੇ ਅਨੁਸਾਰ ਬਦਲਣ ਦੇ ਸਮਰੱਥ ਹਾਂ, ਇਹੀ ਗੱਲ ਸਮਝਣ ’ਚ ਟਰੰਪ ਨੇ ਭੁੱਲ ਕਰ ਦਿੱਤੀ। ਵਣਜ ਮੰਤਰੀ ਦਾ ਇਹ ਕਹਿਣਾ ਕਾਫੀ ਸੀ ਕਿ ਅਸੀਂ ਝੁਕਾਂਗੇ ਨਹੀਂ, ਸਗੋਂ ਨਵੇਂ ਬਾਜ਼ਾਰਾਂ ਵੱਲ ਵਧਾਂਗੇ। ਇਸ ਪ੍ਰਕਿਰਿਆ ’ਚ ਯੂਰਪ, ਜਾਪਾਨ, ਅਫਰੀਕਾ ਦੇ ਇਲਾਵਾ ਬੰਗਲਾਦੇਸ਼, ਵੀਅਤਨਾਮ ਵਰਗੇ ਦੇਸ਼ਾਂ ਦੇ ਨਾਲ ਵਪਾਰ ਸਮਝੌਤੇ ਕੀਤੇ। ਇਸ ਦੇ ਨਾਲ ਅਮਰੀਕਾ ਦੀ ਪਰਵਾਹ ਨਾ ਕਰਦੇ ਹੋਏ ਰੂਸ-ਭਾਰਤ ਵਪਾਰ ਲਗਭਗ 70 ਅਰਬ ਡਾਲਰ ਤੱਕ ਪਹੁੰਚ ਗਿਆ, ਜਿਸ ਨੂੰ ਆਉਣ ਵਾਲੇ ਸਾਲਾਂ ’ਚ ਦੁੱਗਣਾ-ਤਿੱਗਣਾ ਕੀਤੇ ਬਿਨਾਂ ਅਮਰੀਕਾ ਨਾਲ ਮੁਕਾਬਲਾ ਕਰਨਾ ਸੰਭਵ ਨਹੀਂ।
ਖੋਜ ਅਤੇ ਵਿਕਾਸ : ਸਰਕਾਰ ਨੂੰ ਸਭ ਤੋਂ ਪਹਿਲਾਂ ਖੋਜ ਅਤੇ ਤਕਨਾਲੋਜੀ ਵਿਕਾਸ ’ਤੇ ਜੀ. ਡੀ. ਪੀ. ਦਾ ਖਰਚ 5 ਫੀਸਦੀ ਕਰਨਾ ਹੋਵੇਗਾ, ਵਿਸ਼ੇਸ਼ ਤੌਰ ’ਤੇ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੇ ਖੇਤਰ ’ਚ ਉਤਪਾਦਨ ਨੂੰ ਬੜ੍ਹਾਵਾ ਦੇਣ ਲਈ, ਤਾਂ ਕਿ ਕੌਮਾਂਤਰੀ ਪੱਧਰ ’ਤੇ ਕੰਮ ਕਰ ਰਹੀਆਂ ਕੰਪਨੀਆਂ ਭਾਰਤ ’ਚ ਮੁਹੱਈਆ ਸਹੂਲਤਾਂ ਨੂੰ ਭਰੋਸੇਮੰਦ ਪਾਉਣ ਅਤੇ ਇੱਥੇ ਆਉਣ। ਇਹੀ ਇਕ ਰਸਤਾ ਹੈ ਜੋ ਦੇਸ਼ ਨੂੰ ਉਤਪਾਦਨ ਹੱਬ ਬਣਾ ਸਕਦਾ ਹੈ। ਸਾਡੀ ਜੋ ਸਪਲਾਈ ਚੇਨ ਹੈ, ਉਸ ਨੂੰ ਸਾਡੇ ’ਤੇ ਨਿਰਭਰ ਹੋਣਾ ਹੀ ਸਾਨੂੰ ਆਰਥਿਕ ਦ੍ਰਿਸ਼ਟੀ ਤੋਂ ਬਿਹਤਰ ਅਤੇ ਆਤਮਨਿਰਭਰ ਬਣਾ ਸਕਦਾ ਹੈ। ਆਪਣੀ ਤਕਨਾਲੋਜੀ ’ਤੇ ਆਧਾਰਿਤ ਉਤਪਾਦਨ ਜਾਰੀ ਰੱਖਣਾ ਅਤੇ ਸਾਡੀਆਂ ਵਿਗਿਆਨਿਕ ਪ੍ਰਯੋਗਸ਼ਾਲਾਵਾਂ ਅਤੇ ਵਿਗਿਆਨਿਕਾਂ ਵਲੋਂ ਵਿਕਸਤ ਤਕਨੀਕ ਦੀ ਵਰਤੋਂ ਇਸ ਦੀ ਪਹਿਲੀ ਸ਼ਰਤ ਹੈ। ਅਜਿਹੀ ਤਕਨੀਕ, ਜੋ ਵਿਸ਼ਵ ’ਚ ਕਿਸੇ ਕੋਲ ਨਹੀਂ ਹੈ ਅਤੇ ਉਹ ਵੀ ਬਹੁਤ ਘੱਟ ਕੀਮਤ ’ਚ ਮੁਹੱਈਆ ਹੋਣਾ ਸਾਡੀ ਵਿਸ਼ੇਸ਼ਤਾ ਹੈ।
ਬਦਕਿਸਮਤੀ ਇਹ ਵੀ ਰਹੀ ਹੈ ਕਿ ਦਹਾਕਿਆਂ ਤੱਕ ਸਰਕਾਰਾਂ ਨੇ ਵਿਦੇਸ਼ੀ ਤਕਨਾਲੋਜੀ ’ਤੇ ਭਰੋਸਾ ਕੀਤਾ ਪਰ ਪਿਛਲੇ ਕੁਝ ਸਾਲਾਂ ’ਚ ਜਿਸ ਤਰ੍ਹਾਂ ਸਵਦੇਸ਼ੀ ਤਕਨੀਕ ਦੀ ਵਰਤੋਂ ਕਰ ਕੇ ਭਾਰਤ ਨੇ ਦੁਨੀਆ ਨੂੰ ਹੈਰਾਨ ਕੀਤਾ ਹੈ, ਉਸ ਤੋਂ ਸਪੱਸ਼ਟ ਹੈ ਕਿ ਉਹ ਸ਼ਕਤੀਆਂ, ਜੋ ਸਾਡੇ ’ਤੇ ਹਾਵੀ ਰਹਿੰਦੀਆਂ ਸਨ, ਉਨ੍ਹਾਂ ਦੇ ਦਿਨ ਹੁਣ ਖਤਮ ਹੋਏ ਕਿਉਂਕਿ ਇਹ ਨਵਾਂ ਭਾਰਤ ਹੈ ਜਿਸ ਦੇ ਨਾਗਰਿਕ ਮੌਕਾ ਮਿਲਣ ’ਤੇ ਚੌਕਾ ਮਾਰਨ ’ਚ ਸਮਰੱਥ ਹਨ।
ਭਾਵੇਂ ਗੱਲ ਫੌਜ ਉਪਕਰਨਾਂ ਦੀ ਹੋਵੇ ਜਾਂ ਊਰਜਾ ਦੀ, ਭਾਰਤ-ਰੂਸ ਦਾ ਇਕ-ਦੂਜੇ ਨਾਲ ਲੰਬੇ ਸਮੇਂ ਤੋਂ ਸਾਂਝੇਦਾਰੀ ਕਰਨਾ ਇਕ ਪਾਸੇ ਅਮਰੀਕਾ ਦਾ ਦਬਦਬਾ ਪੂਰੇ ਏਸ਼ੀਆ ’ਚ ਘੱਟ ਕਰਨਾ ਹੈ ਅਤੇ ਦੂਜੇ ਪਾਸੇ ਭਾਰਤ ਦਾ ਇਨ੍ਹਾਂ ਦੇਸ਼ਾਂ ਦੀ ਅਗਵਾਈ ਵੀ ਕਰਨਾ ਹੈ। ਹੋਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਮਜ਼ਬੂਤ ਸਥਿਤੀ ’ਚ ਹੋਵੇਗਾ ਤਾਂ ਅਮਰੀਕਾ ਨੂੰ ਅਲੱਗ-ਥਲੱਗ ਕਰ ਸਕਦਾ ਹੈ। ਇਹੀ ਨਹੀਂ, ਚੀਨ ਦਾ ਬਦਲ ਵੀ ਬਣ ਸਕਦਾ ਹੈ। ਕਹਿ ਸਕਦੇ ਹਨ ਕਿ 2026 ’ਚ ਭਾਰਤ ਕੌਮਾਂਤਰੀ ਅਰਥਵਿਵਸਥਾ ’ਚ ਇਕ ਨਵਾਂ ਮਾਡਲ ਬਣ ਸਕਦਾ ਹੈ।
ਬੁਨਿਆਦੀ ਅੰਤਰ : ਇੱਥੇ ਧਿਆਨ ’ਚ ਰੱਖਣਾ ਹੋਵੇਗਾ ਕਿ ਅਮਰੀਕਾ ’ਚ ਪੂੰਜੀਵਾਦ ਅਤੇ ਰੂਸ ’ਚ ਕਮਿਊਨਿਜ਼ਮ ਆਧਾਰਿਤ ਰਾਜਨੀਤਿਕ ਅਤੇ ਸਮਾਜਿਕ ਵਿਵਸਥਾ ਹੈ। ਭਾਰਤ ਦੇ ਲਈ ਇਨ੍ਹਾਂ ’ਚ ਕਿਸੇ ਇਕ ਜਾਂ ਦੋਵਾਂ ਹੀ ਨੂੰ ਅਪਣਾਉਣਾ ਉਸ ਦੇ ਹਿੱਤ ’ਚ ਨਹੀਂ ਹੈ। ਸਾਡਾ ਪਰਿਵਾਰਕ, ਸਮਾਜਿਕ ਅਤੇ ਇਤਿਹਾਸਕ ਪਿਛੋਕੜ ਇਨ੍ਹਾਂ ਦੋਵਾਂ ਤੋਂ ਵੱਖ ਹੈ। ਆਰਥਿਕ ਤੌਰ ’ਤੇ ਕਮਜ਼ੋਰ ਜਾਂ ਸੰਪੰਨ ਹੋਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡੇ ਇਤਿਹਾਸ, ਸੱਭਿਆਚਾਰ ਅਤੇ ਸੱਭਿਅਤਾ ਕੀ ਕਹਿ ਰਹੀ ਹੈ।
ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣਾ ਹੀ ਅੱਜ ਦੀ ਪੀੜ੍ਹੀ ਦਾ ਟੀਚਾ ਹੈ, ਇਕ ਕਸੌਟੀ ਹੈ। ਟਰੰਪ ਦਾ ਧੰਨਵਾਦ ਕਿ ਉਨ੍ਹਾਂ ਨੇ ਆਪਣੇ ਆਪ ਆਤਮਨਿਰਭਰ ਬਣਨ ਦਾ ਤੋਹਫਾ ਦਿੱਤਾ। ਇਸੇ ਤਰ੍ਹਾਂ ਪੁਤਿਨ ਦਾ ਸਵਾਗਤ ਵੀ ਕਿਉਂਕਿ ਉਨ੍ਹਾਂ ਨੇ ਪ੍ਰਾਚੀਨ ਮਿੱਤਰਤਾ ਨੂੰ ਨਵਾਂ ਜੀਵਨ ਦਿੱਤਾ ਅਤੇ ਇਹ ਅਹਿਸਾਸ ਦਿਵਾਇਆ ਕਿ ਅਮਰੀਕਾ ਨਾਲ ਵਪਾਰ ਜੋਖਮਾਂ ਨਾਲ ਭਰਿਆ ਅਤੇ ਰੂਸ ਨਾਲ ਵਿਵਹਾਰਕ ਸੰਬੰਧਾਂ ’ਤੇ ਆਧਾਰਿਤ ਹੋ ਸਕਦਾ ਹੈ। ਹੁਣ ਅਮਰੀਕਾ ਦੀ ਬਜਾਏ ਭਾਰਤੀ ਰੂਸ ਅਤੇ ਚੀਨ ’ਚ ਪੜ੍ਹਾਈ ਤੋਂ ਲੈ ਕੇ ਵੱਸਣ ਤੱਕ ਸੁਪਨੇ ਦੇਖਣ ਲੱਗੇ ਹਨ। ਇਹ ਅਮਰੀਕਾ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ ਪਰ ਸਾਡੇ ਲਈ ਆਫਤ ’ਚ ਮੌਕੇ ਦੇ ਸਮਾਨ ਹੈ।
ਪੂਰਨ ਚੰਦ ਸਰੀਨ
ਟਰੰਪ ਦਾ ਧੰਨਵਾਦ ਕਿ ਟੈਰਿਫ ਵਧਾਏ ਅਤੇ ਪੁਤਿਨ ਦਾ ਸਵਾਗਤ ਕਿ ਮੋਦੀ ਨਾਲ ਹੱਥ ਮਿਲਾਇਆ
NEXT STORY