ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਆਪਣੀ ਸਾਲਾਨਾ ਪ੍ਰੈਸ ਕਾਨਫਰੰਸ ਅਤੇ ‘ਕਾਲ-ਇਨ ਸ਼ੋਅ’ ਪ੍ਰੋਗਰਾਮ ਆਯੋਜਿਤ ਕੀਤਾ। ਇਹ ਇੱਕ ਸਲਾਨਾ ਸਮਾਗਮ ਹੈ ਜਿਸਦੀ ਵਰਤੋਂ ਉਹ ਆਪਣੇ ਦਬਦਬੇ ਦੀ ਭਾਵਨਾ ਨੂੰ ਕਾਇਮ ਰੱਖਣ ਅਤੇ ਦੇਸ਼ ਦੇ ਰਾਜਨੀਤਿਕ ਲੈਂਡਸਕੇਪ 'ਤੇ ਵਿਆਪਕ ਨਿਯੰਤਰਣ ਹੋਣ ਦਾ ਪ੍ਰਦਰਸ਼ਨ ਕਰਨ ਲਈ ਕਰਦੇ ਰਹੇ ਹਨ। ਪੁਤਿਨ ਨੇ ਰੂਸ ਦੀ ਆਰਥਿਕ ਸਥਿਤੀ ਬਾਰੇ ਕਿਹਾ ਕਿ ਇਹ ਇਸ ਸਾਲ ਲਗਭਗ 4 ਫੀਸਦੀ ਦੀ ਦਰ ਨਾਲ ਵਿਕਾਸ ਦੇ ਰਾਹ 'ਤੇ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ 4 ਪਾਕਿਸਤਾਨੀ ਕੰਪਨੀਆਂ 'ਤੇ ਲਗਾਈ ਪਾਬੰਦੀ
ਉਨ੍ਹਾਂ ਮੰਨਿਆ ਕਿ ਉਪਭੋਗਤਾ ਮਹਿੰਗਾਈ 9.3 ਫ਼ੀਸਦੀ ਦੇ ਉੱਚ ਪੱਧਰ 'ਤੇ ਹੈ ਪਰ ਇਸ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਕੇਂਦਰੀ ਬੈਂਕ ਦੇ ਯਤਨਾਂ ਦਾ ਜ਼ਿਕਰ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਰਥਵਿਵਸਥਾ ਦੀ ਸਥਿਤੀ "ਸਥਿਰ" ਬਣੀ ਹੋਈ ਹੈ। ਪੁਤਿਨ ਨੇ ਕਿਹਾ ਕਿ ਉਹ ਸੀਰੀਆ ਦੇ ਬੇਦਖਲ ਰਾਸ਼ਟਰਪਤੀ ਬਸ਼ਰ ਅਲ-ਅਸਦ ਤੋਂ ਉਸ ਅਮਰੀਕੀ ਪੱਤਰਕਾਰ ਦੀ ਸਥਿਤੀ ਬਾਰੇ ਪੁੱਛਣਗੇ, ਜੋ 12 ਸਾਲ ਪਹਿਲਾਂ ਸੀਰੀਆ ਵਿਚ ਲਾਪਤਾ ਹੋ ਗਿਆ ਸੀ। ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਅਸਦ ਨਾਲ ਮੁਲਾਕਾਤ ਨਹੀਂ ਕੀਤੀ ਹੈ, ਜਿਨ੍ਹਾਂ ਨੂੰ ਮਾਸਕੋ ਵਿਚ ਸ਼ਰਣ ਦਿੱਤੀ ਗਈ ਹੈ, ਪਰ ਉਹ ਉਨ੍ਹਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਤੋਂ ਅਮਰੀਕੀ ਪੱਤਰਕਾਰ ਆਸਟਿਨ ਟਾਇਸ ਬਾਰੇ ਪੁੱਛਣਗੇ।
ਇਹ ਵੀ ਪੜ੍ਹੋ: ਇੰਗਲੈਂਡ 'ਚ ਘਰ ਦੀ ਮਾਲਕੀ ਨੂੰ ਲੈ ਕੇ ਪੁੱਤ ਨੇ ਕੀਤਾ ਮਾਂ ਦਾ ਕਤਲ, ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
ਉਨ੍ਹਾਂ ਕਿਹਾ ਕਿ ਅਸੀਂ ਇਹ ਸਵਾਲ ਉਨ੍ਹਾਂ ਲੋਕਾਂ ਨੂੰ ਵੀ ਪੁੱਛ ਸਕਦੇ ਹਾਂ ਜੋ ਸੀਰੀਆ ਵਿੱਚ ਸਥਿਤੀ ਨੂੰ ਨਿਯੰਤਰਿਤ ਕਰਦੇ ਹਨ। ਇਸ ਪ੍ਰੋਗਰਾਮ ਦਾ ਰੂਸ ਦੇ ਰਾਜ-ਨਿਯੰਤਰਿਤ ਟੀਵੀ ਸਟੇਸ਼ਨਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਪਿਛਲੇ ਕੁਝ ਸਾਲਾਂ ਵਿਚ ਇਸ 'ਕੇ ਘਰੇਲੂ ਮੁੱਦੇ ਹਾਵੀ ਰਹੇਹਨ। ਸਟੂਡੀਓ ਵਿਚ ਫੋਨ ਕਰਨ ਵਾਲੇ ਜ਼ਿਆਦਾਤਰ ਪੱਤਰਕਾਰ ਅਤੇ ਆਮ ਲੋਕ ਸੜਕਾਂ ਦੀ ਮੁਰੰਮਤ, ਬਿਜਲੀ ਦੀਆਂ ਕੀਮਤਾਂ, ਘਰ ਦੀ ਸਾਂਭ-ਸੰਭਾਲ, ਮੈਡੀਕਲ ਸੇਵਾਵਾਂ, ਪਰਿਵਾਰਾਂ ਲਈ ਸਰਕਾਰੀ ਸਬਸਿਡੀ ਅਤੇ ਹੋਰ ਆਰਥਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਸਵਾਲ ਪੁੱਛਦੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ 23 ਸਾਲਾ ਭਾਰਤੀ ਵਿਦਿਆਰਥਣ ਦਾ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ
ਰੂਸੀ ਸਰਕਾਰੀ ਮੀਡੀਆ ਨੇ ਦੱਸਿਆ ਕਿ ਆਮ ਨਾਗਰਿਕਾਂ ਨੇ ਸ਼ੋਅ ਤੋਂ ਪਹਿਲਾਂ 20 ਲੱਖ ਤੋਂ ਵੱਧ ਸਵਾਲ ਜਮ੍ਹਾਂ ਕਰਵਾਏ। ਇਸ ਪ੍ਰੋਗਰਾਮ 'ਚ ਯੂਕ੍ਰੇਨ 'ਚ ਰੂਸ ਦੀ ਫੌਜੀ ਕਾਰਵਾਈ ਅਤੇ ਪੱਛਮੀ ਦੇਸ਼ਾਂ ਨਾਲ ਵਧਦੇ ਤਣਾਅ ਨਾਲ ਜੁੜੇ ਸਵਾਲ ਪੁੱਛੇ ਜਾਣ ਦੀ ਉਮੀਦ ਹੈ। ਪੁਤਿਨ ਨੇ ਹਾਲਾਂਕਿ ਕਿਹਾ ਕਿ ਰੂਸ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਕਰਨ ਲਈ ਤਿਆਰ ਹੈ ਪਰ ਉਨ੍ਹਾਂ ਨੇ ਆਪਣੀ ਮੰਗ ਨੂੰ ਦੁਹਰਾਇਆ ਕਿ ਯੂਕ੍ਰੇਨ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਨੂੰ ਛੱਡ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਇਕੋ ਦਿਨ 'ਚ ਵਾਪਰੇ 2 ਭਿਆਨਕ ਸੜਕ ਹਾਦਸੇ, 50 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ 4 ਪਾਕਿਸਤਾਨੀ ਕੰਪਨੀਆਂ 'ਤੇ ਲਗਾਈ ਪਾਬੰਦੀ
NEXT STORY