ਮਾਸਕੋ (ਵਾਰਤਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਕੋਰੀਆ ਦੇ ਰਾਸ਼ਟਰੀ ਮੁਕਤੀ ਦਿਵਸ ਮੌਕੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੂੰ ਵਧਾਈ ਸੰਦੇਸ਼ ਭੇਜ ਕੇ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਉਮੀਦ ਜਤਾਈ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਵਧਾਈ ਦਿੱਤੀ।
ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਉੱਤਰੀ ਕੋਰੀਆ ਦੇ ਨੇਤਾ ਨੂੰ ਭੇਜੇ ਗਏ ਟੈਲੀਗ੍ਰਾਮ ਸੰਦੇਸ਼ ਦੇ ਹਵਾਲੇ ਨਾਲ ਕਿਹਾ, "ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਦੇ ਰਾਜ ਮਾਮਲਿਆਂ ਦੇ ਚੇਅਰਮੈਨ ਕਿਮ ਜੋਂਗ ਉਨ ਨੂੰ 15 ਅਗਸਤ ਨੂੰ ਰੂਸੀ ਸੰਘ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਇੱਕ ਵਧਾਈ ਸੰਦੇਸ਼ ਮਿਲਿਆ ਹੈ। ਸੰਦੇਸ਼ ਵਿਚ ਰੂਸੀ ਰਾਸ਼ਟਰਪਤੀ ਨੇ ਕੋਰੀਆ ਦੇ ਮੁਕਤੀ ਦਿਵਸ ਦੇ ਮੌਕੇ 'ਤੇ ਮਾਨਯੋਗ ਕਾਮਰੇਡ ਕਿਮ ਜੋਂਗ ਉਨ ਨੂੰ ਨਿੱਘੀ ਵਧਾਈ ਦਿੱਤੀ।"
ਸਿਓਲ ਸਥਿਤ ਰੂਸੀ ਦੂਤਘਰ ਨੇ ਕਿਹਾ ਕਿ ਪੁਤਿਨ ਨੇ ਕੋਰੀਆ ਦੇ ਮੁਕਤੀ ਦਿਵਸ 'ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂ ਨੂੰ ਵਧਾਈ ਦਿੱਤੀ, ਜਦਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਪਾਰਕ ਜਿਨ ਨੂੰ ਵਧਾਈ ਸੰਦੇਸ਼ ਭੇਜਿਆ। ਜ਼ਿਕਰਯੋਗ ਹੈ ਕਿ ਉੱਤਰੀ ਅਤੇ ਦੱਖਣੀ ਕੋਰੀਆ 1945 ਵਿਚ ਜਾਪਾਨੀ ਸ਼ਾਸਨ ਤੋਂ ਕੋਰੀਆਈ ਪ੍ਰਾਇਦੀਪ ਨੂੰ ਮੁਕਤ ਕਰਵਾਉਣ ਦੀ ਯਾਦ ਵਿਚ ਹਰ ਸਾਲ 15 ਅਗਸਤ ਨੂੰ ਰਾਸ਼ਟਰੀ ਮੁਕਤੀ ਦਿਵਸ ਮਨਾਉਂਦੇ ਹਨ।
'ਤਿਰੰਗੇ' ਨਾਲ ਰੌਸ਼ਨ ਹੋਇਆ 'ਬੁਰਜ ਖਲੀਫਾ', UAE ਵੱਲੋਂ ਪਾਕਿਸਤਾਨ ਨੂੰ ਵੱਡਾ ਸੰਦੇਸ਼ (ਵੀਡੀਓ)
NEXT STORY