ਮਾਸਕੋ (ਏਜੰਸੀ): ਸਿਆਸੀ ਅਤੇ ਆਰਥਿਕ ਸਹਿਯੋਗ ਲਈ ਰੂਸ ਦੀ ਚੀਨ 'ਤੇ ਵੱਧਦੀ ਨਿਰਭਰਤਾ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਸ਼ਲਾਘਾ ਕੀਤੀ। ਪੁਤਿਨ ਨੇ ਰੂਸੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਕ੍ਰੇਮਲਿਨ 'ਚ ਹੋਈ ਬੈਠਕ ਦੌਰਾਨ ਕਿਹਾ, ''ਸਾਡੇ ਵਪਾਰਕ ਸਬੰਧ ਸਫਲਤਾਪੂਰਵਕ ਵਿਕਸਿਤ ਹੋ ਰਹੇ ਹਨ...ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਪਾਰ ਅਤੇ ਆਰਥਿਕ ਸਬੰਧਾਂ 'ਤੇ ਧਿਆਨ ਦੇ ਰਹੀਆਂ ਹਨ ਅਤੇ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ।''
ਉਨ੍ਹਾਂ ਕਿਹਾ ਕਿ ਰੂਸ ਅਤੇ ਚੀਨ ਨੇ ਆਰਥਿਕ ਅਤੇ ਹੋਰ ਪ੍ਰੋਜੈਕਟਾਂ ਲਈ "ਵੱਡੇ ਪੈਮਾਨੇ ਦੀਆਂ ਯੋਜਨਾਵਾਂ" ਬਣਾਈਆਂ ਹਨ। ਲੀ ਨੇ ਕਿਹਾ ਕਿ ਚੀਨ-ਰੂਸ ਸਬੰਧ ਬੇਮਿਸਾਲ ਰੂਪ ਨਾਲ ਸਿਖਰ 'ਤੇ ਹਨ। ਲੀ ਨੇ ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਟੀਨ ਨਾਲ ਵੀ ਮੁਲਾਕਾਤ ਕੀਤੀ। ਇਹ ਬੈਠਕ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਰੂਸ ਕੁਰਸਕ ਖੇਤਰ 'ਚ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਕ੍ਰੇਨ ਨੇ 2022 'ਚ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਬੁੱਧਵਾਰ ਰਾਤ ਨੂੰ ਰੂਸ 'ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਸਕੂਲ ਵੈਨ 'ਤੇ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 2 ਬੱਚਿਆਂ ਦੀ ਮੌਤ
ਰੂਸੀ ਖਬਰਾਂ ਨੇ ਇਹ ਸੰਕੇਤ ਨਹੀਂ ਦਿੱਤਾ ਕਿ ਕੀ ਪੁਤਿਨ ਅਤੇ ਲੀ ਨੇ ਯੂਕ੍ਰੇਨ 'ਤੇ ਚਰਚਾ ਕੀਤੀ। ਚੀਨ ਨੇ ਯੂਕ੍ਰੇਨ ਵਿਵਾਦ ਵਿੱਚ ਆਪਣੇ ਆਪ ਨੂੰ ਨਿਰਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਅਤੇ ਰੂਸ ਦੇ ਪੱਛਮੀ ਦੇਸ਼ਾਂ ਨਾਲ ਸਬੰਧ ਖਾਸ ਨਹੀਂ ਹਨ। ਫਰਵਰੀ 2022 'ਚ ਰੂਸ ਵੱਲੋਂ ਯੂਕ੍ਰੇਨ 'ਚ ਫੌਜ ਭੇਜਣ ਦੇ ਜਵਾਬ 'ਚ ਪੱਛਮੀ ਦੇਸ਼ਾਂ ਨੇ ਰੂਸੀ ਤੇਲ ਦੀ ਖਰੀਦ 'ਤੇ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਸਨ ਅਤੇ ਉਸ ਸਮੇਂ ਚੀਨ ਨੇ ਰੂਸੀ ਤੇਲ ਦੀ ਖਰੀਦ 'ਚ ਜ਼ਬਰਦਸਤ ਵਾਧਾ ਕੀਤਾ ਸੀ, ਜਿਸ ਨਾਲ ਰੂਸ 'ਚ ਆਪਣਾ ਪ੍ਰਭਾਵ ਹੋਰ ਵਧ ਗਿਆ ਸੀ। ਪੁਤਿਨ ਨੇ ਕ੍ਰੇਮਲਿਨ ਵਿੱਚ ਆਪਣੇ ਪੰਜਵੇਂ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਕੇ ਦਿਖਾਇਆ ਕਿ ਚੀਨ ਰੂਸ ਲਈ ਕਿੰਨਾ ਮਹੱਤਵਪੂਰਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕੂਲ ਵੈਨ 'ਤੇ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 2 ਬੱਚਿਆਂ ਦੀ ਮੌਤ
NEXT STORY