ਦੋਹਾ— ਕਤਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਤੋਂ ਸਾਊਦੀ ਅਰਬ ਅਗਵਾਈ ਵਾਲੇ ਖਾੜੀ ਦੇਸ਼ਾਂ ਦੀ ਪਾਬੰਦੀ ਨੂੰ ਹਟਾਉਣ ਨੂੰ ਲੈ ਕੇ ਕਦਮ ਚੁੱਕਣ ਦੀ ਮੰਗ ਕੀਤੀ ਹੈ। ਕਤਰ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਸ ਸੰਕਟ ਨੂੰ ਖਤਮ ਕਰਨ ਲਈ ਕਿਸੇ ਵੀ ਹਾਲ 'ਚ ਆਪਣੀ ਸੰਪ੍ਰਭੂਤਾ ਨਾਲ ਸਮਝੌਤਾ ਨਹੀਂ ਕਰੇਗਾ। ਕਤਰ ਦੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ-ਥਾਨੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਅਸਥਾਈ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਨਿਊਯਾਰਕ 'ਚ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਬਹਿਰੀਨ ਅਤੇ ਮਿਸਰ ਵਲੋਂ ਉਸ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਲਈ ਇਨ੍ਹਾਂ ਨੂੰ ਅਪੀਲ ਕਰੇ। ਥਾਨੀ ਨੇ ਸੁਰੱਖਿਆ ਪਰੀਸ਼ਦ ਨੂੰ ਇਸ ਬਾਰੇ ਜਾਣੂੰ ਕਰਾਉਂਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਤਰ ਦੇ ਪੱਖ 'ਚ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਉਸ ਦੇ ਗੁਆਂਢੀ ਦੇਸ਼ਾਂ ਤੋਂ ਪਾਬੰਦੀ ਹਟਾਉਣ ਦੀ ਦਿਸ਼ਾ ਵਿਚ ਕਦਮ ਚੁੱਕਣ।
ਉਨ੍ਹਾਂ ਨੇ ਕਿਹਾ, ''ਅਸੀਂ ਸਾਰੇ ਪੱਖਾਂ ਤੋਂ ਇਸ ਸੰਕਟ ਨੂੰ ਸੁਲਝਾਉਣ ਲਈ ਗੰਭੀਰ ਗੱਲਬਾਤ ਦੇ ਪੱਖ 'ਚ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਸੰਕਟ ਨੂੰ ਖਤਮ ਕਰਨ ਲਈ ਕਾਨੂੰਨੀ ਮੰਗਾਂ ਨੂੰ ਮਨਜ਼ੂਰ ਕਰ ਸਕਦਾ ਹੈ ਪਰ ਸੰਪ੍ਰਭੂਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਤਰ 'ਤੇ ਅੱਤਵਾਦ ਦਾ ਸਮਰਥਨ ਕਰਨ ਦੇ ਦੋਸ਼ ਲਾਉਂਦੇ ਹੋਏ 4 ਅਰਬ ਦੇਸ਼ਾਂ ਨੇ ਬੀਤੀ 5 ਜੂਨ ਨੂੰ ਉਸ ਨਾਲ ਆਪਣੇ ਸਾਰੇ ਸੰਬੰਧ ਖਤਮ ਕਰ ਲਏ। ਜਿਸ ਤੋਂ ਬਾਅਦ ਤਕਰੀਬਨ ਦੋ ਹਫਤਿਆਂ ਬਾਅਦ ਇਨ੍ਹਾਂ ਦੇਸ਼ਾਂ ਨੇ ਕਤਰ ਨੂੰ 13 ਸੂਤਰੀ ਮੰਗ ਦੀ ਇਕ ਸੂਚੀ ਸੌਂਪੀ, ਜਿਸ 'ਚ ਅਲ-ਜਜ਼ੀਰਾ ਟੈਲੀਵਿਜ਼ਨ ਬੰਦ ਕਰਨ ਤੇ ਤੁਰਕੀ ਦੇ ਫੌਜੀ ਅੱਡੇ ਨੂੰ ਹਟਾਉਣ ਅਤੇ ਈਰਾਨ ਨਾਲ ਸੰਬੰਧ ਸੀਮਤ ਕਰਨ ਦੀਆਂ ਮੰਗਾਂ ਸ਼ਾਮਲ ਹਨ।
ਪਾਕਿਸਤਾਨ ਨੇ ਹਾਫਿਜ਼ ਸਈਦ ਦੇ ਨਵੇਂ ਸੰਗਠਨ 'ਤੇ ਲਗਾਈ ਪਾਬੰਦੀ
NEXT STORY