ਬੀਜਿੰਗ/ਸਿਡਨੀ (ਬਿਊਰੋ): ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਕਵਾਡ ਗਠਜੋੜ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਦਾ ਹੈ। ਇਸ ਦੇ ਨਾਲ ਹੀ ਉਸ ਨੇ ਅਮਰੀਕਾ ਨੂੰ ਵਿਵਾਦ ਤੋਂ ਬਚਣ ਅਤੇ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਲਈ ਹੋਰ ਯੋਗਦਾਨ ਕਰਨ ਲਈ ਕਿਹਾ।
ਕਵਾਡ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਕਹੀ ਇਹ ਗੱਲ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਸਹਿਯੋਗੀ ਦੇਸ਼ਾਂ ਨਾਲ ਕੰਮ ਕਰਨ ਲਈ ਵਚਨਬੱਧ ਹੈ ਅਤੇ ਖੇਤਰ ਦੇ ਆਪਣੇ ਸਹਿਯੋਗੀਆਂ ਨਾਲ ਸ਼ਾਂਤੀ ਬਹਾਲ ਕਰਨ ਲਈ ਸੰਕਲਪਸ਼ੀਲ ਹੈ। ਇਹ ਸਮੂਹ ਖਾਸਤੌਰ 'ਤੇ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਲਈ ਕਵਾਡ ਮਹੱਤਵਪੂਰਨ ਮੰਚ ਬਣਨ ਜਾ ਰਿਹਾ ਹੈ। ਜਦਕਿ ਆਸਟ੍ਰੇਲੀਆ ਦੇ ਪੀ.ਐੱਮ. ਸਕੌਟ ਮੌਰੀਸਨ ਨੇ ਕਿਹਾ ਕਿ 21ਵੀਂ ਸਦੀ ਵਿਚ ਇਹ ਹਿੰਦ-ਪ੍ਰਸ਼ਾਂਤ ਖੇਤਰ ਹੀ ਹੈ, ਜੋ ਦੁਨੀਆ ਦੀ ਕਿਸਮਤ ਤੈਅ ਕਰੇਗਾ। ਹਿੰਦ-ਪ੍ਰਸ਼ਾਂਤ ਦੇ ਮਹਾਨ ਲੋਕਤੰਤਰ ਦੇ ਚਾਰ ਨੇਤਾਵਾਂ ਦੇ ਤੌਰ 'ਤੇ ਸਾਡੀ ਹਿੱਸੇਦਾਰੀ ਸ਼ਾਂਤੀ, ਮਲਕੀਅਤ ਅਤੇ ਖੁਸ਼ਹਾਲੀ 'ਤੇ ਆਧਾਰਿਤ ਹੋਵੇਗੀ, ਜਿਸ ਵਿਚ ਖੇਤਰ ਦੇ ਕਈ ਦੇਸ਼ਾਂ ਦਾ ਸਮਾਵੇਸ਼ ਹੋਵੇ।
ਪੜ੍ਹੋ ਇਹ ਅਹਿਮ ਖਬਰ- ਢਾਕਾ ਪਹੁੰਚੇ ਪੀ.ਐੱਮ ਮੋਦੀ, ਦਿੱਤਾ ਗਿਆ ਗਾਰਡ ਆਫ ਆਨਰ
ਕਵਾਡ ਗਠਜੋੜ ਦਾ ਵਿਰੋਧ
ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਰੇਨ ਗੁਓਕਿਯਾਂਗ ਨੇ ਇਕ ਆਨਲਾਈਨ ਮੀਡੀਆ ਬ੍ਰੀਫਿੰਗ ਵਿਚ ਕਵਾਡ ਦੇਸ਼ਾਂ ਦੀ ਮੀਟਿੰਗ ਬਾਰੇ ਪ੍ਰਤੀਕਿਰਿਆ ਦਿੱਤੀ। ਉਹਨਾਂ ਤੋਂ ਹਾਲ ਹੀ ਵਿਚ ਹੋਏ ਕਵਾਡ ਸਿਖਰ ਸੰਮੇਲਨ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਦੇ ਉਸ ਕਥਿਤ ਬਿਆਨ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਕਵਾਡ ਦੇ ਨੇਤਾਵਾਂ ਨੇ ਚੀਨ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ 'ਤੇ ਚਰਚਾ ਕੀਤੀ।ਰੇਨ ਨੇ ਕਿਹਾ ਕਿ ਚੀਨ ਕਵਾਡ ਗਠੋਜੜ ਦਾ ਵਿਰੋਧ ਕਰਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਟੀਕਾਕਰਨ 'ਚ ਵਾਧੇ ਲਈ 10 ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ
NEXT STORY