ਲੰਡਨ, (ਰਾਜਵੀਰ ਸਮਰਾ)- ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਸਕਾਟਲੈਂਡ ਦੇ ਬਲਮੋਰਲ ਕੈਸਲ ਵਿਚ ਛੁੱਟੀਆਂ ਕੱਟਣ ਪਹੁੰਚੀ ਹੈ ਅਤੇ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਸੈਰ ਕਰਨ ਲਈ ਘਰ ਤੋਂ ਬਾਹਰ ਨਿਕਲੀ।
ਇਸ ਦੌਰਾਨ ਉਨ੍ਹਾਂ ਨਾਲ ਪ੍ਰਿੰਸ ਫਿਲਿਪ ਤੇ ਸੋਫ਼ੀ ਵੈਸੈਕਸ, ਐਡਵਰਡ ਅਤੇ ਉਨ੍ਹਾਂ ਦੇ ਬੱਚੇ ਲੇਡੀ ਵਿੰਡਸਰ, ਜੇਮਜ਼ ਤੇ ਵਿਸਕਾਂਉਟ ਸੇਵਰਨ ਸਨ। ਉਨ੍ਹਾਂ ਦੇ ਦੋ ਕੁੱਤੇ ਵਲਕਨ ਤੇ ਕੈਂਡੀ ਜਿਨ੍ਹਾਂ ਨੂੰ 'ਡੋਰਗਿਸ' ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਦੇ ਨਾਲ ਸਨ। ਜ਼ਿਕਰਯੋਗ ਹੈ ਕਿ ਬਲਮੋਰਲ ਕੈਸਲ 1852 ਤੋਂ ਸ਼ਾਹੀ ਪਰਿਵਾਰ ਕੋਲ ਹੈ। ਬਲਮੋਰਲ ਕੈਸਲ ਵਿਚ 52 ਸੌਣ ਵਾਲੇ ਸ਼ਾਹੀ ਕਮਰੇ ਹਨ, 50 ਹਜ਼ਾਰ ਏਕੜ ਜ਼ਮੀਨ ਹੈ ਅਤੇ ਇਸ ਦੀ ਕੀਮਤ ਲਗਭਗ 15.5 ਕਰੋੜ ਪੌਂਡ ਹੈ।
ਕੋਰੋਨਾ ਵਾਇਰਸ ਕਾਰਨ 94 ਸਾਲਾ ਮਹਾਰਾਣੀ ਤੇ 99 ਸਾਲਾ ਪ੍ਰਿੰਸ ਫਿਲਿਪ ਦੀ ਸੁਰੱਖਿਆ ਪ੍ਰਤੀ ਵਧੇਰੇ ਧਿਆਨ ਦਿੱਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ 46 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3 ਲੱਖ 13 ਹਜ਼ਾਰ ਤੋਂ ਵੱਧ ਲੋਕ ਇਸ ਦੇ ਸ਼ਿਕਾਰ ਹੋਏ ਹਨ।
102 ਦਿਨਾਂ ਦੇ ਬਾਅਦ ਨਿਊਜ਼ੀਲੈਂਡ 'ਚ ਕੋਵਿਡ-19 ਦਾ ਨਵਾਂ ਮਾਮਲਾ ਦਰਜ
NEXT STORY