ਵਾਸ਼ਿੰਗਟਨ— ਅਮਰੀਕਾ ਦੇ ਕੰਸਾਸ ਵਿਚ ਇਸ ਸਾਲ ਫਰਵਰੀ ਵਿਚ ਕਥਿਤ ਤੌਰ 'ਤੇ ਨਸਲੀ ਭੇਦਭਾਵ ਵਿਚ ਮਾਰੇ ਗਏ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਵਿਧਵਾ ਹੁਣ ਅਮਰੀਕਾ ਵਿਚ ਰਹਿ ਸਕਦੀ ਹੈ। ਆਪਣੇ ਪਤੀ ਦੇ ਮਾਰੇ ਜਾਣ ਮਗਰੋਂ ਸੁਨੈਨਾ ਦੁਮਾਲਾ ਨੇ ਸ਼ੁਰੂ ਵਿਚ ਆਪਣੇ ਰਹਿਣ ਦਾ ਅਧਿਕਾਰ (ਰੈਜੀਡੈਂਸੀ ਰਾਈਟਸ) ਗਵਾ ਦਿੱਤਾ ਸੀ। ਇਸ ਮਾਮਲੇ ਵਿਚ ਇਕ ਪ੍ਰਭਾਵਸ਼ਾਲੀ ਸੰਸਦੀ ਮੈਂਬਰ ਦੇ ਦਖਲ ਦੇਣ ਨਾਲ ਸਮੱਸਿਆ ਦਾ ਹੱਲ ਹੋ ਪਾਇਆ। ਇਕ ਨਿਊਜ਼ ਚੈਨਲ ਨੇ ਅਮਰੀਕੀ ਸੰਸਦੀ ਮੈਂਬਰ ਕੇਵਿਨ ਯੋਡਰ ਦੇ ਹਵਾਲੇ ਨਾਲ ਦੱਸਿਆ ਕਿ ਇਸ ਸਾਲ ਫਰਵਰੀ ਵਿਚ ਕੰਸਾਸ ਦੇ ਇਕ ਬਾਰ ਵਿਚ 32 ਸਾਲਾ ਕੁਚਿਭੋਤਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਮਗਰੋਂ ਉਸ ਦੀ ਪਤਨੀ ਸੁਨੈਨਾ ਦੁਮਾਲਾ ਦਾ ''ਰੈਜੀਡੈਂਸੀ ਰਾਈਟਸ'' ਖਤਮ ਹੋ ਗਿਆ ਸੀ ਕਿਉੁਂਕਿ ਅਮਰੀਕਾ ਵਿਚ ਰਹਿਣ ਦੀ ਮਿਲੀ ਆਗਿਆ ਦਾ ਆਧਾਰ ਕੁਚਿਭੋਤਲਾ ਨਾਲ ਵਿਆਹ ਸੀ।''
ਯੋਡਰ ਨੇ ਟਵਿੱਟਰ 'ਤੇ ਕਿਹਾ,''ਅਸੀਂ ਸੁਨੈਨਾ ਦੇ ਨਾਲ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ।'' ਸੁਨੈਨਾ ਦੁਮਾਲਾ ਨੂੰ ਉਨ੍ਹਾਂ ਦਾ ਰੈਂਜੀਡੈਂਸ ਅਧਿਕਾਰ ਫਿਰ ਤੋਂ ਮਿਲ ਗਿਆ ਹੈ। ਯੋਡਰ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਜਦੋਂ ਸੁਨੈਨਾ ਨੇ ਆਪਣਾ ਰੈਜੀਡੈਂਸ ਸਟੇਟਸ ਗਵਾ ਦਿੱਤਾ ਸੀ ਤਾਂ ਅਸਲ ਵਿਚ ਇਹ ਮੇਰੇ ਲਈ ਇਕ ਬੇਇੱਜਤੀ ਵਾਲੀ ਗੱਲ ਸੀ।'' ਬਾਅਦ ਵਿਚ ਉਨ੍ਹਾਂ ਨੇ ਹੀ ਅਸਥਾਈ ਵਰਕ ਵੀਜ਼ਾ ਹਾਸਲ ਕਰਨ ਵਿਚ ਦੁਮਾਲਾ ਦੀ ਮਦਦ ਕੀਤੀ।
ਫਲੋਰੀਡਾ ਦੇ ਨਰਸਿੰਗ ਹੋਮ 'ਚ 8 ਲੋਕਾਂ ਦੀ ਮੌਤ, ਗਵਰਨਰ ਨੇ ਦਿੱਤੇ ਜਾਂਚ ਦੇ ਆਦੇਸ਼
NEXT STORY