ਇਸਲਾਮਾਬਾਦ- ਅਫਰੀਕੀ ਮਹਾਂਦੀਪ ਵਿਚ ਵੱਧ ਰਹੇ ਕੱਟੜਪੰਥੀ ਇਸਲਾਮਕ ਅੱਤਵਾਦ ਵਿਚਕਾਰ ਪਾਕਿਸਤਾਨ ਅਫਰੀਕੀ ਦੇਸ਼ਾਂ ਵਿਚ ਕੂਟਨੀਤਕ ਸੰਬੰਧ ਸਥਾਪਤ ਕਰਨ ਅਤੇ ਆਪਣੇ ਕੂਟਨੀਤਕ ਮਿਸ਼ਨ ਸਥਾਪਤ ਕਰਨ ਵਿਚ ਰੁੱਝਿਆ ਹੋਇਆ ਹੈ।
ਰਿਪੋਰਟਾਂ ਮੁਤਾਬਕ ਪਾਕਿਸਤਾਨ 2019 ਤੋਂ ਅਫਰੀਕੀ ਮਹਾਂਦੀਪ ਵਿਚ ਆਪਣੇ ਕੂਟਨੀਤਕ ਸੰਬੰਧ ਅਤੇ ਮਿਸ਼ਨ ਸਥਾਪਤ ਕਰ ਰਿਹਾ ਹੈ। ਅਧਿਕਾਰੀ ਪਾਕਿਸਤਾਨ ਨੂੰ ਕੱਟੜਪੰਥੀ ਇਸਲਾਮਕ ਅੱਤਵਾਦੀ ਸਮੂਹਾਂ ਨਾਲ ਜੋੜ ਕੇ ਵੇਖਦੇ ਹਨ। ਪਾਕਿਸਤਾਨ ਅੱਤਵਾਦੀ ਸਮੂਹਾਂ ਦੀ ਗੁਪਤ ਰੂਪ ਵਿਚ ਸਹਾਇਤਾ ਕਰ ਰਿਹਾ ਹੈ ਅਤੇ ਬਾਕੀਆਂ ਸਾਹਮਣੇ ਇਨ੍ਹਾਂ ਦੇਸ਼ਾਂ ਨਾਲ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਕੇ ਪਾਕਿਸਤਾਨ ਆਪਣੇ-ਆਪ ਨੂੰ ਇਕ ਸ਼ਕਤੀਸ਼ਾਲੀ ਸਥਿਤੀ ਵਿਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ,ਜੋ ਭਾਰਤ ਲਈ ਚਿੰਤਾ ਦਾ ਕਾਰਨ ਹੋ ਸਕਦਾ ਹੈ।
ਇਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ ਅਫਰੀਕਾ ਵਿਚ ਅਸਥਿਰਤਾ ਦਾ ਅਸਰ ਪੂਰੀ ਦੁਨੀਆ ‘ਤੇ ਪੈਣ ਵਾਲਾ ਹੈ । ਅਫਰੀਕਾ ਦੇ ਵਿਕਾਸ ਅਤੇ ਸ਼ਾਂਤੀ ਕਾਇਮ ਰੱਖਣ ਵਿਚ ਭਾਰਤ ਮਹੱਤਵਪੂਰਣ ਭੂਮਿਕਾ ਅਦਾ ਕਰ ਰਿਹਾ ਹੈ। ਨਵੀਂ ਦਿੱਲੀ ਲੰਬੇ ਸਮੇਂ ਤੋਂ ਅਫਰੀਕੀ ਦੇਸ਼ਾਂ ਵਿਚ ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਸ਼ਾਂਤੀ ਰੱਖਿਅਕ ਮਿਸ਼ਨਾਂ ਵਿਚ ਯੋਗਦਾਨ ਦੇ ਰਹੀ ਹੈ।
ਇਨ੍ਹਾਂ ਅਫਰੀਕੀ ਖੇਤਰਾਂ ਵਿਚ ਅੱਤਵਾਦ ਸਬੰਧੀ ਗਤੀਵਿਧੀਆਂ ਦੀ ਗਿਣਤੀ ਵਧਣ ਨਾਲ ਅਫਰੀਕਾ ਵਿਚ ਅੱਤਵਾਦ ਵਿਰੋਧੀ ਨਿਰਮਾਣ ਸਮਰੱਥਾ ਵਿਚ ਭਾਰਤ ਦੀ ਭੂਮਿਕਾ ਹੋਰ ਵਧੇਗੀ। ਇਨ੍ਹਾਂ ਕੱਟੜਪੰਥੀ ਇਸਲਾਮਿਕ ਸੰਗਠਨਾਂ ਵਿਚੋਂ ਬਹੁਤਿਆਂ ਦਾ ਉਦੇਸ਼ ਪੂਰੀ ਦੁਨੀਆ ਵਿਚ ਇਸਲਾਮੀ ਸ਼ਾਸਨ ਸਥਾਪਤ ਕਰਨਾ ਹੈ। ਹੋ ਸਕਦਾ ਹੈ ਕਿ ਭਾਰਤ ਇਨ੍ਹਾਂ ਸਮੂਹਾਂ ਲਈ ਕਾਰਜਬਲ ਅਤੇ ਸਰੋਤਾਂ ਦੇ ਲੈਣ-ਦੇਣ ਦਾ ਕੇਂਦਰ ਬਣੇ।
ਵਿਗਿਆਨੀਆਂ ਨੇ 14 ਤਰ੍ਹਾਂ ਦੇ ਮਾਸਕਾਂ ਦੀ ਕੀਤੀ ਜਾਂਚ, ਦੱਸਿਆ ਕਿਹੜੇ ਖ਼ਤਰਨਾਕ
NEXT STORY