ਬੀਜਿੰਗ (ਏਜੰਸੀ)- ਚੀਨ 'ਚ ਇਸ ਹਫ਼ਤੇ ਹੋਈ ਭਾਰੀ ਬਾਰਿਸ਼ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ ਦੋ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੱਖਣੀ-ਪੂਰਬੀ ਚੀਨ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉੱਤਰੀ ਚੀਨ ਦੇ ਮੰਗੋਲੀਆ ਖੇਤਰ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਇਕ ਵਾਹਨ ਪਾਣੀ 'ਚ ਡਿੱਗ ਗਿਆ, ਜਿਸ ਕਾਰਨ ਵਾਹਨ ਚਾਲਕ ਦੀ ਮੌਤ ਹੋ ਗਈ। ਉੱਥੇ ਤਿੰਨ ਲੋਕ ਲਾਪਤਾ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਆਇਆ ਹੜ੍ਹ, 10 ਹਜ਼ਾਰ ਤੋਂ ਵੱਧ ਸੈਲਾਨੀਆਂ ਨੂੰ ਕੱਢਣ ਦੇ ਹੁਕਮ(ਤਸਵੀਰਾਂ)
ਚੀਨ ਵਿੱਚ ਗਰਮੀਆਂ ਦੇ ਦੌਰਾਨ ਮੌਸਮੀ ਬਾਰਿਸ਼ ਨਿਯਮਿਤ ਤੌਰ 'ਤੇ ਹੜ੍ਹਾਂ ਦਾ ਕਾਰਨ ਬਣਦੀ ਹੈ। ਮੱਧ ਅਤੇ ਦੱਖਣੀ ਖੇਤਰਾਂ ਵਿੱਚ ਅਜਿਹਾ ਅਕਸਰ ਹੁੰਦਾ ਹੈ। ਸਥਾਨਕ ਸੀਸੀਟੀਵੀ ਵੀਡੀਓਜ਼ ਵਿੱਚ ਸ਼ਹਿਰ ਦੇ ਵੱਡੇ ਹਿੱਸੇ ਗੰਦੇ ਪਾਣੀ ਵਿੱਚ ਡੁੱਬੇ ਦਿਖਾਈ ਦਿੱਤੇ। ਬਚਾਅ ਕਰਮੀਆਂ ਨੇ ਗੁਆਂਗਡੋਂਗ ਸੂਬੇ ਵਿਚ ਲੱਕ ਤੱਕ ਡੂੰਘੇ ਪਾਣੀ ਵਿਚ ਫਸੇ ਲੋਕਾਂ ਨੂੰ ਪਿੱਠ 'ਤੇ ਬਿਠਾ ਕੇ ਸੁਰੱਖਿਅਤ ਕੱਢਿਆ। ਬੁੱਧਵਾਰ ਨੂੰ ਜਿਆਂਗਸੀ ਵਿੱਚ ਬਾਰਿਸ਼ ਰੁਕ ਗਈ ਪਰ ਅਗਲੇ ਹਫ਼ਤੇ ਤੱਕ ਫੁਜਿਆਨ, ਜਿਆਂਗਸੀ ਅਤੇ ਗੁਆਂਗਡੋਂਗ ਅਤੇ ਨੇੜਲੇ ਗੁਆਂਗਸੀ ਖੇਤਰ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਨਿਵਾਸੀਆਂ ਨੂੰ ਹੜ੍ਹਾਂ ਅਤੇ ਜ਼ਮੀਨ ਖਿਸਕਣ ਜਿਹੀਆਂ ਘਟਨਾਵਾਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਣਕ ਦੀ ਮੰਗ ਦਰਮਿਆਨ UAE ਨੇ ਲਿਆ ਅਹਿਮ ਫ਼ੈਸਲਾ, ਭਾਰਤੀ ਕਣਕ ਦੇ ਨਿਰਯਾਤ 'ਤੇ ਲਾਈ ਰੋਕ
NEXT STORY