ਵਾਸ਼ਿੰਗਟਨ : ਅਧਿਆਤਮਿਕ ਸੰਤ ਮੋਰਾਰੀ ਬਾਪੂ 'ਰਾਮਚਰਿਤਮਾਨਸ' ਦੀ ਪ੍ਰਸੰਗਿਕਤਾ ਦਾ ਪ੍ਰਸਾਰ ਕਰਨ ਲਈ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਚ ਪਹਿਲੀ ਵਾਰ ਰਾਮਕਥਾ ਕਰਨਗੇ। 65 ਸਾਲਾਂ ਤੋਂ ਵੱਧ ਸਮੇਂ ਤੋਂ ਰਾਮਕਥਾ ਦਾ ਪਾਠ ਕਰ ਰਹੇ ਮੋਰਾਰੀ ਬਾਪੂ ਨੇ ਕਿਹਾ ਕਿ 'ਰਾਮਚਰਿਤਮਾਨਸ' ਧਾਰਮਿਕ ਅਤੇ ਸੱਭਿਆਚਾਰਕ ਸੀਮਾਵਾਂ ਤੋਂ ਪਰੇ ਵਿਸ਼ਵ ਸੰਦੇਸ਼ ਦਿੰਦਾ ਹੈ। ਉਨ੍ਹਾਂ ਪੀਟੀਆਈ ਨੂੰ ਦੱਸਿਆ, "ਇਹ ਸੱਚਾਈ, ਪਿਆਰ ਅਤੇ ਦਯਾ ਵਰਗੀਆਂ ਵਿਸ਼ਵਵਿਆਪੀ ਕਦਰਾਂ-ਕੀਮਤਾਂ ਬਾਰੇ ਗੱਲ ਕਰਦਾ ਹੈ ਜਿਨ੍ਹਾਂ ਦੀ ਅੱਜ ਦੀ ਦੁਨੀਆ ਵਿਚ ਬਹੁਤ ਜ਼ਰੂਰਤ ਹੈ।''
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਵਾਹਨ ਨੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, 8 ਲੋਕਾਂ ਦੀ ਮੌਤ
ਨੌਂ ਦਿਨਾਂ ਪਾਠ ਦੀ ਸ਼ੁਰੂਆਤ ਦੀ ਪੂਰਵ ਸੰਧਿਆ 'ਤੇ ਉਨ੍ਹਾਂ ਨੇ ਕਿਹਾ, "ਸੰਯੁਕਤ ਰਾਸ਼ਟਰ 'ਚ ਰਾਮ ਕਥਾ ਦਾ ਆਯੋਜਨ ਇਕ ਰੱਬੀ ਕਿਰਪਾ ਹੈ ਅਤੇ ਵਿਸ਼ਵ-ਵਿਆਪੀ ਸਦਭਾਵਨਾ ਵੱਲ ਇਕ ਕਦਮ ਹੈ।" ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਰਾਮਕਥਾ ਦਾ ਆਯੋਜਨ ਹੋਵੇਗਾ। ਮੋਰਾਰੀ ਬਾਪੂ (77) ਨੇ ਇਸ ਆਯੋਜਨ ਨੂੰ ਇਕ ਸੁਪਨਾ ਸਾਕਾਰ ਹੋਣ ਵਰਗਾ ਦੱਸਿਆ।
ਹੁਣ ਤੱਕ ਉਹ ਸ਼੍ਰੀਲੰਕਾ, ਇੰਡੋਨੇਸ਼ੀਆ, ਦੱਖਣੀ ਅਫਰੀਕਾ, ਕੀਨੀਆ, ਬ੍ਰਿਟੇਨ, ਅਮਰੀਕਾ, ਬ੍ਰਾਜ਼ੀਲ, ਆਸਟ੍ਰੇਲੀਆ, ਇਜ਼ਰਾਈਲ ਅਤੇ ਜਾਪਾਨ ਸਮੇਤ ਦੁਨੀਆ ਭਰ ਦੇ ਕਈ ਸ਼ਹਿਰਾਂ ਅਤੇ ਤੀਰਥ ਸਥਾਨਾਂ 'ਤੇ ਰਾਮਕਥਾ ਕਰ ਚੁੱਕੇ ਹਨ। ਉਨ੍ਹਾਂ ਕਿਹਾ, “ਸਾਨੂੰ ਸਭ ਨੂੰ ਸੰਸਾਰ ਵਿਚ ਸ਼ਾਂਤੀ, ਪਿਆਰ ਅਤੇ ਸੱਚਾਈ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ, ਖਾਸ ਕਰਕੇ ਇਸ ਪਿਆਰੀ ਧਰਤੀ ਉੱਤੇ, ਜਿਸ ਨੂੰ ਅਸੀਂ ‘ਵਸੁਧੈਵ ਕੁਟੁੰਬਕਮ’ ਕਹਿੰਦੇ ਹਾਂ। ਇੱਥੇ ਰਾਮਕਥਾ ਰਾਹੀਂ ਅਸੀਂ ਅੰਤਮ ਸ਼ਾਂਤੀ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ ਦੇ ਕੰਟਰੋਲ ਵਾਲੇ ਗੋਲਨ ਹਾਈਟਸ 'ਚ ਇਕ ਫੁੱਟਬਾਲ ਮੈਦਾਨ 'ਤੇ ਰਾਕੇਟ ਹਮਲਾ, 10 ਲੋਕਾਂ ਦੀ ਮੌਤ
NEXT STORY