ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਉਸ ਨੇ ‘ਆਪਣੇ ਗਾਹਕ ਨੂੰ ਜਾਣੋ’ ਅਤੇ ‘ਜਮ੍ਹਾ ’ਤੇ ਵਿਆਜ ਦਰ’ ਨਾਲ ਸਬੰਧਤ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਹਾਂਗਕਾਂਗ ਐਂਡ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ ਲਿਮਟਿਡ ’ਤੇ 66.6 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ : ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
ਇਸ ਤੋਂ ਇਲਾਵਾ, ਆਈ. ਆਈ. ਐੱਫ. ਐੱਲ. ਸਮਸਤਾ ਫਾਈਨਾਂਸ ਲਿਮਟਿਡ ’ਤੇ ਗੈਰ-ਬੈਂਕਿੰਗ ਵਿੱਤੀ ਕੰਪਨੀ-ਪ੍ਰਣਾਲੀ ਲਈ ਮਹੱਤਵਪੂਰਨ ਗੈਰ-ਜਮ੍ਹਾ ਸਵੀਕਾਰ ਕਰਨ ਵਾਲੀ ਕੰਪਨੀ ਅਤੇ ਜਮ੍ਹਾ ਸਵੀਕਾਰ ਕਰਨ ਵਾਲੀ ਕੰਪਨੀ (ਰਿਜ਼ਰਵ ਬੈਂਕ) ਹੁਕਮ, 2016 ਅਤੇ ਆਪਣੇ ਗਾਹਕ ਨੂੰ ਜਾਣੋ (ਕੇ. ਵਾਈ. ਸੀ.) ਹੁਕਮਾਂ ਦੀਆਂ ਕੁਝ ਵਿਵਸਥਾਵਾਂ ਦੀ ਪਾਲਣਾ ਨਾ ਕਰਨ ਲਈ 33.1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ : 7ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਹੋ ਗਈ ਬੱਲੇ-ਬੱਲੇ, ਸਰਕਾਰ ਨੇ ਕੀਤਾ ਵੱਡੇ ਪੈਕੇਜ ਦਾ ਐਲਾਨ
ਦੋਵਾਂ ਮਾਮਲਿਆਂ ’ਚ ਰਿਜ਼ਰਵ ਬੈਂਕ ਨੇ ਕਿਹਾ ਕਿ ਜੁਰਮਾਨੇ ਰੈਗੂਲੇਟਰੀ ਪਾਲਣਾ ’ਚ ਕਮੀਆਂ ’ਤੇ ਆਧਾਰਿਤ ਹਨ ਅਤੇ ਇਸ ਦਾ ਮਕਸਦ ਸੰਸਥਾਵਾਂ ਵੱਲੋਂ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਵੈਧਤਾ ’ਤੇ ਫੈਸਲਾ ਸੁਣਾਉਣਾ ਨਹੀਂ ਹੈ।
ਇਹ ਵੀ ਪੜ੍ਹੋ : ਖ਼ਸਤਾ ਹਾਲਤ ਸੜਕਾਂ ਲਈ ਨਹੀਂ ਵਸੂਲਿਆ ਜਾ ਸਕਦਾ ਟੋਲ ਟੈਕਸ... ਹਾਈਕੋਰਟ ਦਾ ਵੱਡਾ ਫੈਸਲਾ
ਇਹ ਵੀ ਪੜ੍ਹੋ : ਧੜੰਮ ਡਿੱਗਾ ਸੋਨਾ, ਆਲ ਟਾਈਮ ਹਾਈ ਤੋਂ ਟੁੱਟੀਆਂ ਕੀਮਤਾਂ, ਭਾਰਤ 'ਚ ਹੋ ਸਕਦੈ 2700 ਰੁਪਏ ਤੱਕ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰੇ ਗਏ 6 ਅੱਤਵਾਦੀ
NEXT STORY