ਸਨਾ— ਯਮਨ ਦੇ ਹੂਤੀ ਵਿਧਰੋਹੀਆਂ ਨੇ ਲਾਲ ਸਾਗਰ ਦੇ ਤੱਟੀ ਖੇਤਰ 'ਚ ਸਰਕਾਰ ਸਮਰਥਿਤ ਬਲਾਂ 'ਤੇ ਮਿਜ਼ਾਇਲ ਨਾਲ ਹਮਲਾ ਕੀਤਾ, ਜਿਸ ਦੌਰਾਨ ਤਿੰਨ ਨਾਗਰਿਕਾਂ ਸਣੇ 8 ਲੋਕ ਮਾਰੇ ਗਏ ਤੇ 12 ਹੋਰ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਯਮਨ ਦੇ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਾ ਬੁੱਧਵਾਰ ਨੂੰ ਮੋਚਾ ਸ਼ਹਿਰ 'ਚ ਹੋਇਆ। ਹਮਲੇ 'ਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬੁਲਾਰੇ ਵਾਡਾ ਡੋਬਿਸ਼ ਨੇ ਦੱਸਿਆ ਕਿ ਹੂਤੀ ਵਿਧਰੋਹੀਆਂ ਨੇ ਗੋਦਾਮਾਂ 'ਤੇ ਘੱਟ ਤੋਂ ਘੱਟ ਚਾਰ ਮਿਜ਼ਾਇਲਾਂ ਦਾਗੀਆਂ। ਹੂਤੀ ਦੇ ਅਧਿਕਾਰੀਆਂ ਨੇ ਕਿਹਾ ਕਿ ਹੋਦੀਦਾ ਦੇ ਦੱਖਣ 'ਚ ਵਿਧਰੋਹੀਆਂ ਦੇ ਕਬਜ਼ੇ ਵਾਲੇ ਦੁਰੈਹਿਮੀ ਸ਼ਹਿਰ 'ਚ ਸਰਕਾਰ ਸਮਰਥਕ ਬਲਾਂ ਨੇ ਵੀ ਗੋਲੇ ਦਾਗੇ ਹਨ।
ਸਾਊਦੀ ਅਰਬ 'ਤੇ ਲੱਗੇ ਆਪਣੇ ਨਿੰਦਕਾਂ ਦੀ ਜਾਸੂਸੀ ਦੇ ਦੋਸ਼, ਤਿੰਨ ਗ੍ਰਿਫਤਾਰ
NEXT STORY