ਡਕਾਰ (ਭਾਸ਼ਾ)- ਕਾਂਗੋ ਦੀ ਫ਼ੌਜ ਨੇ ਕਿਹਾ ਕਿ ਦੇਸ਼ ਦੇ ਪੂਰਬੀ ਖੇਤਰ ਵਿੱਚ ਬਾਗੀਆਂ ਨੇ ਮੰਗਲਵਾਰ ਨੂੰ ਅੱਠ ਸ਼ਾਂਤੀ ਰੱਖਿਅਕਾਂ ਅਤੇ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਲਿਜਾ ਰਹੇ ਸੰਯੁਕਤ ਰਾਸ਼ਟਰ ਦੇ ਇੱਕ ਹੈਲੀਕਾਪਟਰ ਨੂੰ ਢੇਰ ਕਰ ਦਿੱਤਾ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਵੀ ਨਹੀਂ ਬਚਿਆ। ਕਾਂਗੋ ਦੇ ਫ਼ੌਜੀ ਬਿਆਨ ਦੇ ਅਨੁਸਾਰ,ਜਦੋਂ ਇਸ 'ਤੇ ਹਮਲਾ ਕੀਤਾ ਗਿਆ ਉਦੋਂ ਇਹ ਹੈਲੀਕਾਪਟਰ ਇੱਕ ਹੋਰ ਹੈਲੀਕਾਪਟਰ ਦੇ ਨਾਲ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਲਈ ਜਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਰੂਸ ਦੇ ਹਵਾਈ ਹਮਲੇ 'ਚ 12 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
ਹੈਲੀਕਾਪਟਰ 'ਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਬਾਗੀ ਸਮੂਹ ਦੁਆਰਾ ਹਮਲਾ ਕੀਤੇ ਗਏ ਭਾਈਚਾਰਿਆਂ ਦੀਆਂ ਗਤੀਵਿਧੀਆਂ ਦਾ ਮੁਲਾਂਕਣ ਕਰ ਰਹੇ ਸਨ। ਇੱਕ ਬਿਆਨ ਅਨੁਸਾਰ ਬਾਗੀ ਸਮੂਹ M23 ਨੇ ਸੋਮਵਾਰ ਨੂੰ ਤਚੰਜੂ, ਰੂਨੀਓਨੀ, ਨਦੀਜਾ ਅਤੇ ਚੇਂਗੇਰੋ ਸਮੇਤ ਕਈ ਪਿੰਡਾਂ 'ਤੇ ਹਮਲਾ ਕੀਤਾ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਬਾਅਦ ਵਿੱਚ ਕਿਹਾ ਕਿ ਇੱਕ ਖੋਜ ਅਤੇ ਬਚਾਅ ਮੁਹਿੰਮ ਨੇ ਮਲਬਾ ਲੱਭ ਲਿਆ ਹੈ ਅਤੇ ਕੋਈ ਵੀ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਅੱਠ ਲੋਕਾਂ ਦੀਆਂ ਲਾਸ਼ਾਂ ਪੂਰਬੀ ਕਾਂਗੋ ਦੇ ਸਭ ਤੋਂ ਵੱਡੇ ਸ਼ਹਿਰ ਗੋਮਾ ਵਿੱਚ ਲਿਆਂਦੀਆਂ ਗਈਆਂ। ਦੁਜਾਰਿਕ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਚਾਲਕ ਦਲ ਦੇ ਛੇ ਮੈਂਬਰਾਂ ਅਤੇ ਰੂਸ ਅਤੇ ਸਰਬੀਆ ਦੇ ਦੋ ਫ਼ੌਜੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ। ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਯੂਕ੍ਰੇਨ 'ਚ ਰੂਸ ਦੇ ਹਵਾਈ ਹਮਲੇ 'ਚ 12 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
NEXT STORY