ਵਾਸ਼ਿੰਗਟਨ— ਧਰਮ ਦੇ ਨਾਂ 'ਤੇ ਸ਼ੋਸ਼ਣ ਪਾਕਿਸਤਾਨ ਦੀ ਆਦਤ ਬਣ ਗਈ ਹੈ, ਜਿਥੇ ਹਿੰਦੂ, ਈਸਾਈ ਤੇ ਅਹਿਮਦੀਆ ਜਿਹੇ ਘੱਟ ਗਿਣਤੀ ਭਾਈਚਾਰੇ ਧਾਰਮਿਕ ਕੱਟੜਪੰਥੀਆਂ ਦੇ ਹੱਥੀਂ ਸ਼ੋਸ਼ਣ ਝੱਲਣ 'ਤੇ ਮਜਬੂਰ ਹਨ।
ਪਾਕਿਸਤਾਨੀ-ਅਮਰੀਕੀ ਮਨੁੱਖੀ ਅਧਿਕਾਰ ਵਰਕਰ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਕੱਟੜਪੰਥੀ ਬਿਨਾਂ ਰੋਕ-ਟੋਕ ਸ਼ੋਸ਼ਣ ਕਰ ਰਹੇ ਹਨ। ਦੱਖਣੀ ਏਸ਼ੀਆ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਸੰਸਦ ਦੀ ਸੁਣਵਾਈ ਦੌਰਾਨ ਸਿੰਧੀ-ਅਮਰੀਕੀ ਮਨੁੱਖੀ ਅਧਿਕਾਰ ਵਰਕਰ ਫਾਤਿਮਾ ਗੁਲ ਨੇ ਬਿਆਨ ਦਿੱਤਾ ਕਿ ਪਾਕਿਸਤਾਨ ਮਹਿਲਾਵਾਂ ਦੇ ਲਈ ਸਭ ਤੋਂ ਖਤਰਨਾਕ ਦੇਸ਼ਾਂ 'ਚੋਂ ਇਕ ਹੈ। ਗੁਲ ਨੇ ਕਾਂਗਰਸ ਦੀ ਮੌਜੂਦਗੀ 'ਚ ਦੱਸਿਆ ਕਿ 1990 ਤੋਂ ਈਸ਼ ਨਿੰਦਾ ਦੇ ਨਾਂ 'ਤੇ 70 ਲੋਕਾਂ ਦੀ ਹੱਤਿਆ ਕੀਤੀ ਗਈ ਅਤੇ 40 ਲੋਕ ਅਜੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਫਾਂਸੀ ਦੀ ਸਜ਼ਾ ਪਾ ਚੁੱਕੇ ਹਨ। ਧਾਰਮਿਕ ਸ਼ੋਸ਼ਣ ਪਾਕਿਸਤਾਨ ਦੀ ਮੂਲ ਵਿਸ਼ੇਸ਼ਤਾ ਬਣ ਗਿਆ ਹੈ। ਹਿੰਦੂ, ਈਸਾਈ, ਅਹਿਮਦਿਆ ਅਤੇ ਹਜ਼ਾਰਾਂ ਉਨ੍ਹਾਂ ਧਾਰਮਿਕ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆਉਣ ਵਾਲੇ ਲੋਕ ਮਜਬੂਰ ਹਨ, ਜੋ ਸਰਕਾਰ ਦੀ ਬਿਨਾਂ ਰੋਕ-ਟੋਕ ਦੇ ਕੰਮ ਕਰਦੇ ਹਨ। ਉਨ੍ਹਾਂ ਆਖਿਆ ਕਿ ਪਾਕਿਸਤਾਨ ਨੂੰ ਮੁੱਖ ਕਰਕੇ ਪਾਕਿਸਤਾਨੀ ਫੌਜ ਤੇ ਇਸਲਾਮੀ ਕੱਟੜਪੰਥੀ ਸਮੂਹ ਚਲਾਉਂਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਲੋਂ ਪਾਕਿਸਤਾਨ ਸਰਕਾਰ ਨੂੰ ਸਪੱਸ਼ਟ ਤੌਰ 'ਤੇ ਮਿਲ ਰਹੀ ਆਰਥਿਕ ਸਹਾਇਤਾ ਦੇ ਨਾਲ ਪਾਕਿਸਤਾਨੀ ਅਧਿਕਾਰੀ ਦੇਸ਼ ਭਰ ਦੇ ਨਾਗਰਿਕਾਂ 'ਤੇ ਆਪਣਾ ਸ਼ਿਕੰਜਾ ਲਗਾਤਾਰ ਕੱਸਦੇ ਜਾ ਰਹੇ ਹਨ। ਗੁਲ ਨੇ ਕਿਹਾ ਕਿ ਪਾਕਿਸਤਾਨ ਇਕਲੌਤਾ ਅਜਿਹਾ ਦੇਸ਼ ਹੈ, ਜੋ ਆਪਣੇ ਹੀ ਨਾਗਰਿਕਾਂ ਦੇ ਖਿਲਾਫ ਕਾਨੂੰਨ ਬਣਾਉਂਦਾ ਹੈ।
ਬ੍ਰਿਟੇਨ : ਲਾਰੀ ਕੰਟੇਨਰ 'ਚੋਂ ਮਿਲੀਆਂ 39 ਲਾਸ਼ਾਂ, ਡਰਾਈਵਰ ਗ੍ਰਿਫਤਾਰ
NEXT STORY