ਕੰਪਾਲਾ-ਅਫਰੀਕਾ ਦੀ ਜਨਤਕ ਸਿਹਤ ਏਜੰਸੀ ਦੇ ਮੁਖੀ ਨੇ ਕਿਹਾ ਕਿ ਉਹ ਇਸ ਗੱਲ ਤੋਂ 'ਕਾਫੀ ਖੁਸ਼' ਹਨ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਫਰੀਕੀ ਖੇਤਰਾਂ ਦਾ ਸੰਦਰਭ ਹਟਾਉਂਦੇ ਹੋਏ ਮੰਕੀਪਾਕਸ ਰੋਗ ਦੇ ਰੂਪ ਦਾ ਨਾਂ ਬਦਲ ਰਿਹਾ ਹੈ। ਡਬਲਯੂ.ਐੱਚ.ਓ. ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਮੰਕੀਪਾਕਸ ਦਾ ਨਾਂ ਬਦਲਣ ਲਈ ਖੁੱਲ੍ਹੀ ਬੈਠਕ ਆਯੋਜਿਤ ਕੀਤੀ ਜਾਵੇਗੀ। ਬੀਮਾਰੀ ਦੇ ਜਿਸ ਰੂਪ ਨੂੰ ਕਾਂਗੋ ਬੇਸਿਨ ਕਿਹਾ ਜਾਂਦਾ ਸੀ, ਉਸ ਨੂੰ ਹੁਣ 'ਕਲੈਡ 1' ਕਿਹਾ ਜਾਵੇਗਾ ਅਤੇ ਜਿਸ ਨੂੰ ਪਹਿਲਾਂ ਪੱਛਮੀ ਅਫਰੀਕਾ ਵੇਰੀਐਂਟ ਕਿਹਾ ਜਾਂਦਾ ਸੀ, ਉਸ ਨੂੰ ਹੁਣ 'ਕਲੈਡ2' ਕਿਹਾ ਜਾਵੇਗਾ।
ਇਹ ਵੀ ਪੜ੍ਹੋ : ਹਾਂਗਕਾਂਗ 'ਚ ਦਮਨਕਾਰੀ ਕਾਰਵਾਈ ਦਰਮਿਆਨ ਸਿਆਸੀ ਕਾਰਕੁਨਾਂ ਨੇ ਆਪਣਾ ਅਪਰਾਧ ਕੀਤਾ ਸਵੀਕਾਰ
ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਦੇ ਕਾਰਜਕਾਰੀ ਨਿਰਦੇਸ਼ਕ ਅਹਿਮਦ ਓਗਵੇਲ ਨੇ ਵੀਰਵਾਰ ਨੂੰ ਇਕ ਬ੍ਰੀਫਿੰਗ 'ਚ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਹੁਣ ਅਸੀਂ ਅਫਰੀਕੀ ਖੇਤਰਾਂ ਦਾ ਸੰਦਰਭ ਦਿੱਤੇ ਬਿਨਾਂ ਉਨ੍ਹਾਂ ਵੇਰੀਐਂਟ ਨੂੰ ਕਲੈਡ 1 ਅਤੇ ਕਲੈਡ 2 ਕਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨਾਂ 'ਚ ਬਦਲਾਅ ਨਾਲ ਉਹ ਕਾਫੀ ਖੁਸ਼ ਹਨ ਅਤੇ ਇਸ ਨਾਲ ਬੀਮਾਰੀ ਨਾਲ ਜੁੜਿਆ ਕਲੰਕ ਦੂਰ ਹੋ ਸਕੇਗਾ। ਇਸ ਸਾਲ ਮੰਕੀਪਾਕਸ ਕਾਰਨ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਅਫਰੀਕਾ ਮਹਾਂਦੀਪ 'ਚ ਹੋਈਆਂ ਹਨ। ਅਫਰੀਕਾ 'ਚ ਕੁੱਲ 3,232 ਮਾਮਲੇ ਦਰਜ ਕੀਤੇ ਗਏ ਹਨ ਅਤੇ 105 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਜ਼ਿੰਬਾਬਵੇ 'ਚ ਖਸਰੇ ਨਾਲ ਪੀੜਤ 157 ਬੱਚਿਆਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹਾਂਗਕਾਂਗ 'ਚ ਦਮਨਕਾਰੀ ਕਾਰਵਾਈ ਦਰਮਿਆਨ ਸਿਆਸੀ ਕਾਰਕੁਨਾਂ ਨੇ ਆਪਣਾ ਅਪਰਾਧ ਕੀਤਾ ਸਵੀਕਾਰ
NEXT STORY