ਅਲਾਸਕਾ— ਅਮਰੀਕਾ ਦੇ ਅਲਾਸਕਾ ਸੂਬੇ 'ਚ ਢਿੱਗਾਂ ਡਿੱਗਣ ਕਾਰਨ ਇੱਥੋਂ ਦੇ ਨੈਸ਼ਨਲ 'ਦੇਨਾਲੀ ਨੈਸ਼ਨਲ ਪਾਰਕ' 'ਚ 300 ਤੋਂ ਵਧੇਰੇ ਯਾਤਰੀ ਫਸ ਗਏ। ਸ਼ੁੱਕਰਵਾਰ ਨੂੰ ਪਾਰਕ ਅਤੇ ਦੇਨਾਲੀ ਪਾਰਕ ਰੋਡ ਦੇ 30 ਮੀਲ ਦੇ ਦਾਇਰੇ ਤਕ ਦੇ ਰਸਤੇ ਨੂੰ ਬੰਦ ਕਰਨਾ ਪਿਆ। ਫਿਲਹਾਲ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਰਕ ਦੇ ਅੰਦਰ ਇਕ ਹੀ ਸੜਕ ਹੈ।
ਨੈਸ਼ਨਲ ਪਾਰਕ ਸਰਵਿਸ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਨੀਵਾਰ ਤਕ ਸੜਕ ਨੂੰ ਪੂਰੀ ਤਰ੍ਹਾਂ ਖੋਲ੍ਹਿਆ ਜਾਵੇਗਾ। ਇੱਥੇ ਸ਼ਟਲ ਬੱਸਾਂ ਫਸੇ ਹੋਏ ਯਾਤਰੀਆਂ ਨੂੰ ਲੈਣ ਪੁੱਜੀਆਂ ਹਨ। ਤਾਜਾ ਜਾਣਕਾਰੀ ਮੁਤਾਬਕ ਸੜਕ ਦੀ ਇਕ ਸਾਈਡ ਸਾਫ ਕਰਕੇ ਸੈਲਾਨੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਭਾਰੀ ਮੀਂਹ ਪੈਣ ਮਗਰੋਂ ਢਿੱਗਾਂ ਡਿੱਗੀਆਂ ਅਤੇ ਸੜਕਾਂ ਨੁਕਸਾਨੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਇੱਥੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ।
ਅਮਰੀਕਾ 'ਚ ਕਈ ਹਵਾਈ ਅੱਡਿਆਂ 'ਤੇ ਓਪਰੇਟਿੰਗ ਸਿਸਟਮ ਬੰਦ
NEXT STORY