ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪਿਛਲੇ 12 ਸਾਲ ਤੋਂ ਆਸਟ੍ਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਸਦਰ ਮੁਕਾਮ ਸ਼ਹਿਰ ਬ੍ਰਿਸਬੇਨ ਵਿਚ ਪਹਿਲਾਂ ਇੰਡੋਜ਼ ਪੰਜਾਬੀ ਕਲਚਰਲ ਸੁਸਾਇਟੀ ਅਤੇ 2016 ਤੋਂ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ ਵਜੋਂ ਸਰਗਰਮ ਇਪਸਾ ਵਿਸ਼ਵ ਦੀਆਂ ਸਰਗਰਮ ਸਾਹਿਤਕ ਸੰਸਥਾਵਾਂ ਵਿੱਚੋਂ ਇਕ ਹੈ। ਜਿਸ ਨੇ ਬਹੁਤ ਥੋੜ੍ਹੇ ਅਰਸੇ ਅੰਦਰ ਹੀ ਭਾਰਤ ਵਿਚ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਨਾਲ ਤਾਲਮੇਲ ਬਣਾ ਕੇ ਅਤੇ ਆਸਟ੍ਰੇਲੀਆ ਵਿਚ ਆਪਣੇ ਹੀਲਿਆਂ-ਵਸੀਲਿਆਂ ਨਾਲ ਅਦਬੀ ਸਰਗਰਮੀਆਂ ਦਾ ਇਕ ਨਿਰੰਤਰ ਪ੍ਰਵਾਹ ਸਿਰਜਿਆ ਹੈ।
ਨਵੀਂ ਚੋਣ ਤਹਿਤ ਇਪਸਾ ਦਾ ਦਾਇਰਾ ਹੋਰ ਵੱਡਾ ਕਰਦਿਆਂ ਇਸ ਦਾ ਸੰਸਥਾਗਤ ਢਾਂਚਾ ਤਿੰਨਾਂ ਹਿੱਸਿਆਂ ਵਿਚ ਵੰਡ ਕੇ ਸਾਹਿਤ ਦੇ ਨਾਲ ਨਾਲ ਖੇਡਾਂ ਅਤੇ ਸਭਿਆਚਾਰ ਦੇ ਖੇਤਰ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਇਸ ਦਾ 51 ਪਰਿਵਾਰਾਂ ਤੇ ਅਧਾਰਿਤ ਜਨਰਲ ਹਾਊਸ ਚੁਣਿਆ ਗਿਆ ਹੈ। ਜਨਰਲ ਹਾਊਸ ਦੇ 51 ਮੈਂਬਰਾਂ ਵਿੱਚੋਂ 20 ਪਰਿਵਾਰ ਐਸੋਈਏਟ ਪਰਿਵਾਰ ਹਨ, ਜੋ ਕਿ ਕਲਾ, ਸਾਹਿਤ, ਖੇਡਾਂ ਅਤੇ ਸਭਿਆਚਾਰ ਦੇ ਪਰਵਾਸ ਵਿਚ ਪਾਸਾਰ ਲਈ ਹੋ ਰਹੀਆਂ ਗਤੀਵਿਧੀਆਂ ਦੇ ਸਹਿਯੋਗੀ ਹਨ। ਬਾਕੀ 31 ਪਰਿਵਾਰਾਂ ਨੂੰ ਕਾਰਜਕਾਰਨੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ।ਇਹਨਾਂ 31 ਮੈਂਬਰਾਂ ਵਿੱਚੋਂ 11 ਮੈਂਬਰ ਸੰਸਥਾ ਦੇ ਫਾਊਡੇਸ਼ਨ ਮੈਂਬਰ ਵਜੋਂ ਇੰਡੋਜ਼ ਪੰਜਾਬੀ ਸ਼ੋਸਲ ਅਕੈਡਮੀ ਆਫ਼ ਆਸਟ੍ਰੇਲੀਆ ਦੇ ਅਹੁਦੇਦਾਰਾਂ ਵਜੋਂ ਕੋਰ ਕਮੇਟੀ ਵਿਚ ਸ਼ਾਮਿਲ ਕੀਤੇ ਗਏ ਹਨ ਜਦ ਕਿ 20 ਫਾਰਮੇਸ਼ਨ ਮੈਂਬਰਾਂ ਵਜੋਂ ਵੱਖ ਵੱਖ ਵਿੰਗਾਂ ਵਿਚ ਵੱਖ ਵੱਖ ਅਹੁਦਿਆਂ 'ਤੇ ਨਿਯੁਕਤ ਕੀਤੇ ਗਏ ਹਨ।
ਇੰਡੋਜ਼ ਪੰਜਾਬੀ ਸੌਸ਼ਲ ਅਕੈਡਮੀ ਆਫ਼ ਆਸਟਰੇਲੀਆ ਤਿੰਨਾਂ ਵਿੰਗਾਂ ਦੀ ਕੇਂਦਰੀ ਕਮੇਟੀ ਹੋਵੇਗੀ। ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਦੀ ਅਗਵਾਈ ਵਿਚ ਸੰਸਥਾ ਦੀ ਸਮੁੱਚੀ ਕਮਾਂਡ ਬ੍ਰਿਸਬੇਨ ਤੋਂ ਲੇਖਕ, ਸਿੱਖਿਆ ਪ੍ਰਬੰਧਕ ਅਤੇ ਮਾਈਗਰੇਸ਼ਨ ਮਾਹਰ ਅਮਨਪ੍ਰੀਤ ਸਿੰਘ ਭੰਗੂ ਨੂੰ ਸੌਂਪੀ ਗਈ ਹੈ। ਸੰਸਥਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਤੋਂ ਇਲਾਵਾ ਅਮਨਪ੍ਰੀਤ ਸਿੰਘ ਭੰਗੂ ਪ੍ਰਧਾਨ, ਬਿਕਰਮਜੀਤ ਸਿੰਘ ਚੰਦੀ ਅਤੇ ਪਾਲ ਰਾਊਕੇ ਮੀਤ ਪ੍ਰਧਾਨ, ਸਰਬਜੀਤ ਸੋਹੀ ਸੈਕਟਰੀ, ਸ਼ਮਸ਼ੇਰ ਸਿੰਘ ਚੀਮਾ ਕਨਵੀਨਰ, ਅਰਸ਼ਦੀਪ ਦਿਓਲ ਕੈਸ਼ੀਅਰ, ਕਮਲਦੀਪ ਸਿੰਘ ਬਾਜਵਾ ਆਬਜ਼ਰਵਰ, ਗੁਰਦੀਪ ਸਿੰਘ ਜਗੇੜਾ ਸਪੋਕਸਮੈਨ, ਸੁਖਮੰਦਰ ਸੰਧੂ ਅਤੇ ਦੀਪਇੰਦਰ ਸਿੰਘ ਸਲਾਹਕਾਰ ਵਜੋਂ ਚੁਣੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਰਾਜ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 'ਯੋਜਨਾਵਾਂ' ਦਾ ਕੀਤਾ ਐਲਾਨ
ਇੰਡੋਜ਼ ਪੰਜਾਬੀ ਸ਼ੋਸਲ ਅਕਾਡਮੀ ਆਫ਼ ਆਸਟ੍ਰੇਲੀਆ ਦੇ 10 ਮੈਂਬਰੀ ਸਾਹਿਤ ਵਿੰਗ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ (ਇਪਸਾ) ਵਿਚ ਸੁਰਜੀਤ ਸੰਧੂ ਨੂੰ ਪ੍ਰਧਾਨ, ਮਨਜੀਤ ਬੋਪਾਰਾਏ ਅਤੇ ਪਾਲ ਰਾਊਕੇ ਨੂੰ ਮੀਤ ਪ੍ਰਧਾਨ, ਸਰਬਜੀਤ ਸੋਹੀ ਨੂੰ ਸੈਕਟਰੀ, ਰੁਪਿੰਦਰ ਸੋਜ਼ ਨੂੰ ਕਨਵੀਨਰ, ਸੈਮੀ ਸਿੱਧੂ ਨੂੰ ਆਬਜ਼ਰਵਰ, ਦਲਵੀਰ ਹਲਵਾਰਵੀ ਨੂੰ ਸਪੋਕਸਮੈਨ, ਤਜਿੰਦਰ ਭੰਗੂ ਨੂੰ ਕੈਸ਼ੀਅਰ, ਆਤਮਾ ਸਿੰਘ ਹੇਅਰ ਅਤੇ ਪੁਸ਼ਪਿੰਦਰ ਤੂਰ ਨੂੰ ਸਲਾਹਕਾਰ ਵਜੋਂ ਚੁਣਿਆ ਗਿਆ। ਇਪਸਾ ਦੇ 10 ਮੈਂਬਰੀ ਕਲਚਰ ਵਿੰਗ ਇੰਡੋਜ਼ ਪੰਜਾਬੀ ਸਕਿਲਸ ਅਕੈਡਮੀ ਆਫ਼ ਆਸਟ੍ਰੇਲੀਆ (ਇਪਸਾ) ਵਿਚ ਗੁਰਜੀਤ ਬਾਰੀਆ ਪ੍ਰਧਾਨ, ਰਾਜਦੀਪ ਲਾਲੀ ਅਤੇ ਮੀਤ ਧਾਲੀਵਾਲ ਮੀਤ ਪ੍ਰਧਾਨ, ਗੁਰਵਿੰਦਰ ਖੱਟੜਾ ਸੈਕਟਰੀ, ਜਸਪਾਲ ਸੰਘੇੜਾ ਕਨਵੀਨਰ, ਕਮਲਦੀਪ ਬਾਜਵਾ ਆਬਜ਼ਰਵਰ, ਗੁਰਦੀਪ ਜਗੇੜਾ ਸਪੋਕਸਮੈਨ, ਭਿੰਦਰ ਜਟਾਣਾ ਕੈਸ਼ੀਅਰ, ਗੁਰ ਰਾਊਕੇ ਅਤੇ ਗੁਰਪ੍ਰੀਤ ਬੱਲ ਸਲਾਹਕਾਰ ਵਜੋਂ ਨਿਯੁਕਤ ਕੀਤੇ ਗਏ।
ਇਪਸਾ ਦੇ 10 ਮੈਂਬਰੀ ਖੇਡ ਵਿੰਗ ਇੰਡੋਜ਼ ਪੰਜਾਬੀ ਸਪੋਰਟਸ ਅਕੈਡਮੀ ਆਫ਼ ਆਸਟ੍ਰੇਲੀਆ (ਇਪਸਾ) ਵਿਚ ਅਮਨਪ੍ਰੀਤ ਸਿੰਘ ਭੰਗੂ ਨੂੰ ਪ੍ਰਧਾਨ, ਬਿਕਰਮਜੀਤ ਸਿੰਘ ਚੰਦੀ ਅਤੇ ਬਿਕਰਮਜੀਤ ਸਿੰਘ ਹੰਜਰਾਂ ਨੂੰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਚੀਮਾ ਕਨਵੀਨਰ, ਸਤਵਿੰਦਰ ਸਿੰਘ ਸਿੱਧੂ ਨੂੰ ਸੈਕਟਰੀ, ਗੁਰਜੀਤ ਉੱਪਲ਼ ਨੂੰ ਆਬਜ਼ਰਵਰ, ਜਗਸੀਰ ਸਿੰਘ ਦੁਸਾਂਝ ਨੂੰ ਸਪੋਕਸਮੈਨ, ਅਰਸ਼ਦੀਪ ਦਿਓਲ ਨੂੰ ਕੈਸ਼ੀਅਰ, ਸੁਖਮੰਦਰ ਸੰਧੂ ਅਤੇ ਦੀਪਇੰਦਰ ਸਿੰਘ ਨੂੰ ਸਲਾਹਕਾਰ ਵਜੋਂ ਚੁਣਿਆ ਗਿਆ। ਅੰਤ ਵਿਚ ਅਮਨਪ੍ਰੀਤ ਸਿੰਘ ਭੰਗੂ ਨੇ ਇਪਸਾ ਦੇ ਨਵੇਂ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਪਸਾ ਦੇ ਪਹਿਲਾਂ ਕੀਤੇ ਹੋਏ ਕੰਮਾਂ ਨੂੰ ਹੋਰ ਵਿਸ਼ਾਲ ਕਰਨਗੇ। ਸਾਹਿਤ ਦੇ ਨਾਲ ਖੇਡਾਂ ਅਤੇ ਸਭਿਆਚਾਰ ਦੇ ਖੇਤਰ ਵਿਚ ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਦੀਆਂ ਲੋੜਾਂ ਅਨੁਸਾਰ ਯੋਗ ਅਗਵਾਈ ਦੇਣ ਦੀ ਕੋਸ਼ਿਸ਼ ਕਰਨਗੇ। ਸੰਸਥਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਨੇ ਕਿਹਾ ਇਕਵੰਜਾ ਪਰਿਵਾਰਾਂ ਦਾ ਆਪਸ ਵਿਚ ਪਰਵਾਸ ਵਿਚ ਮਿਲ ਕੇ ਬਹਿਣਾ, ਕੰਮ ਕਰਨਾ ਅਤੇ ਸਹਿਯੋਗ ਕਰਨਾ ਹੀ ਆਪਣੇ ਆਪ ਵਿਚ ਇਕ ਪ੍ਰਾਪਤੀ ਹੈ। ਰਾਊਕੇ ਪਰਿਵਾਰ ਵੱਲੋਂ ਬੋਲਦਿਆਂ ਪਾਲ ਰਾਊਕੇ ਕਿਹਾ ਕਿ ਉਹਨਾਂ ਦਾ ਪਰਿਵਾਰ ਪਹਿਲਾਂ ਵਾਂਗ ਹੀ ਇਪਸਾ ਦੀ ਸੇਵਾ ਵਿਚ ਸਦਾ ਹਾਜ਼ਰ ਰਹੇਗਾ।
ਪਾਕਿਸਤਾਨ 'ਚ MQM ਦੇ ਤਿੰਨ ਲਾਪਤਾ ਕਾਰਕੁਨਾਂ ਦਾ ਬੇਰਹਿਮੀ ਨਾਲ ਕਤਲ
NEXT STORY