ਲੰਡਨ (ਭਾਸ਼ਾ)- ਸਕਾਟਲੈਂਡ ਯਾਰਡ ਨੇ ਪਿਛਲੇ ਸਾਲ ਲੰਡਨ ਵਿਚ ਇਕ ਸੜਕ ਹਾਦਸੇ ਵਿਚ 80 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਵਿਚ ਜਾਸੂਸਾਂ ਦੀ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਨੂੰ 20,000 ਬ੍ਰਿਟਿਸ਼ ਪੌਂਡ ਦਾ ਇਨਾਮ ਦੇਣ ਦੀ ਸੋਮਵਾਰ ਨੂੰ ਪੇਸ਼ਕਸ਼ ਕੀਤੀ। ਭਗਵਾਨਜੀ ਰੁਗਾਨੀ ਦੀ 4 ਸਤੰਬਰ, 2022 ਨੂੰ ਉੱਤਰੀ ਲੰਡਨ ਦੇ ਬਾਰਨੇਟ ਵਿੱਚ ਇੱਕ ਸੁਪਰਮਾਰਕੀਟ ਦੇ ਪਾਰਕਿੰਗ ਖੇਤਰ ਵਿੱਚ ਇੱਕ ਚਿੱਟੇ ਰੰਗ ਦੀ ਵੈਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ
ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਅਪਰਾਧ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਇੱਕ ਸੁਤੰਤਰ ਚੈਰਿਟੀ ਕ੍ਰਾਈਮਸਟੌਪਰਸ ਨੇ ਹਾਦਸੇ ਦੇ ਦੋਸ਼ੀਆਂ ਦਾ ਪਤਾ ਲਾਉਣ ਵਿਚ ਮਦਦ ਕਰਨ ਵਾਲੇ ਨੂੰ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਮੈਟਰੋਪੋਲੀਟਨ ਪੁਲਸ ਦੇ ਰੋਡ ਅਤੇ ਟਰਾਂਸਪੋਰਟ ਪੁਲਿਸਿੰਗ ਕਮਾਂਡ ਦੇ ਡਿਟੈਕਟਿਵ ਕਾਂਸਟੇਬਲ ਜੋਨਾਥਨ ਸਟੋਕਸ ਨੇ ਕਿਹਾ: "ਇਸ ਦੁਖਦਾਈ ਘਟਨਾ ਨੂੰ ਹੁਣ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਰੁਗਾਨੀ ਦਾ ਪਰਿਵਾਰ ਅਤੇ ਦੋਸਤ ਉਨ੍ਹਾਂ ਦੀ ਮੌਤ ਨਾਲ ਦੁਖੀ ਹਨ।"
ਇਹ ਵੀ ਪੜ੍ਹੋ: ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ਭਾਰਤ ਦਾ ਵੀਜ਼ਾ ਸੇਵਾਵਾਂ ਬੰਦ ਕਰਨਾ ਸਹੀ ਨਹੀਂ
ਸਟੋਕਸ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ, "20,000 ਬ੍ਰਿਟਿਸ਼ ਪੌਂਡ ਦਾ ਇਨਾਮ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ, ਜੋ ਕ੍ਰਾਈਮਸਟੌਪਰਸ ਨੂੰ ਅਜਿਹੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਜਿਸ ਨਾਲ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਸਕੇ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾ ਸਕੇ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ, ਜੋ ਜਾਣਦੇ ਹਨ ਕਿ ਉਹ ਵੈਨ ਕੌਣ ਚਲਾ ਰਿਹਾ ਸੀ, ਜਾਂ ਜਿਸ ਕੋਲ ਅਜਿਹੀ ਜਾਣਕਾਰੀ ਹੈ ਜੋ ਇਸ ਜਾਂਚ ਨੂੰ ਅੱਗੇ ਵਧਾ ਸਕਦੀ ਹੈ, ਉਹ ਸਾਡੇ ਨਾਲ ਤੁਰੰਤ ਸੰਪਰਕ ਕਰਨ।"
ਇਹ ਵੀ ਪੜ੍ਹੋ: ਵੈਨਕੂਵਰ 'ਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਸਮਰਥਕਾਂ ਨੇ ਕੀਤਾ ਪ੍ਰਦਰਸ਼ਨ, ਦੂਤਘਰ ਦੀ ਵਧਾਈ ਗਈ ਸੁਰੱਖਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਈਵਾਨ ਦੌਰੇ 'ਤੇ ਆਸਟ੍ਰੇਲੀਆਈ ਸੰਸਦ ਮੈਂਬਰ, ਨਿੱਘੇ ਸਬੰਧ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ
NEXT STORY