ਯਾਰਕਸ਼ਾਇਰ- ਬ੍ਰਿਟੇਨ ਵਿਚ ਇੰਨੀ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਾਰ ਤੇਜ਼ ਰਫਤਾਰ ਨਾਲ ਮੋੜ ਮੁੜਦੀ ਹੋਈ ਗਲਤ ਸਾਈਡ ਚਲੀ ਗਈ ਤੇ ਇਕ ਮੋਟਰਸਾਈਕਲ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਹਵਾਂ ਵਿਚ 15 ਫੁੱਟ ਤੱਕ ਉਛਲ ਕੇ ਡਿੱਗਦਾ ਹੈ।
ਡੇਲੀ ਮੇਲ ਦੀ ਖਬਰ ਮੁਤਾਬਕ ਇਹ ਸਾਰੀ ਘਟਨਾ 28 ਅਪ੍ਰੈਲ ਦੀ ਹੈ ਤੇ ਇਸ ਘਟਨਾ ਵਿਚ ਨੋਟਿੰਗਮ ਦਾ ਰਹਿਣ ਵਾਲਾ 35 ਸਾਲਾ ਫਲੋਰੀਅਨ ਪਰੇਟ ਸ਼ਾਮਲ ਹੈ। ਘਟਨਾ ਦੌਰਾਨ ਬਾਈਕ ਸਵਾਰ ਸਾਊਥ ਯਾਰਕ ਦੇ ਸ਼ੇਫੀਲਡ ਦੀ ਇਕ ਸੜਕ 'ਤੇ ਜਾ ਰਿਹਾ ਸੀ ਤੇ ਇਸੇ ਦੌਰਾਨ ਮੋੜ ਮੁੜਦੀ ਹੋਈ ਤੇਜ਼ ਰਫਤਾਰ ਕਾਰ ਸੜਕ ਦੀ ਗਲਤ ਦਿਸ਼ਾ ਵਿਚ ਦਾਖਲ ਹੋ ਜਾਂਦੀ ਹੈ। ਇਸ ਹਾਦਸੇ ਦੌਰਾਨ ਬਾਈਕ ਸਵਾਰ ਗੰਭੀਰ ਜ਼ਖਮੀ ਹੋ ਗਿਆ ਤੇ ਸ਼ੈਫੀਲਡ ਕ੍ਰਾਊਨ ਕੋਰਟ ਨੇ ਬੀਤੇ ਦਿਨ ਉਸ ਨੂੰ ਖਤਰਨਾਕ ਡਰਾਈਵਿੰਗ ਕਸੂਰਵਾਰ ਮੰਨਦਿਆਂ 16 ਮਹੀਨੇ ਦੀ ਸਜ਼ਾ ਸੁਣਾਈ।
ਆਸਟ੍ਰੇਲੀਆ 'ਚ ਅੱਗ, ਪਾਕਿ ਨੇ ਦਿੱਤਾ ਮਦਦ ਕਰਨ ਦਾ ਆਫਰ
NEXT STORY