ਲੰਡਨ- ਭਾਰਤ 'ਚ ਕ੍ਰਿਕਟ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ ਹੋ ਰਿਹਾ ਹੈ ਜਿਸ ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਬ੍ਰਿਟੇਨ ਦੇ ਪ੍ਰਧਾਨਮੰਤਰੀ ਰਿਸ਼ੀ ਸੁਨਕ ਕ੍ਰਿਕਟ ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਲਈ ਭਾਰਤ ਆ ਸਕਦੇ ਹਨ। ਇਸੇ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) 'ਤੇ ਵੀ ਡੀਲ ਫਾਈਨਲ ਹੋਣ ਦੀ ਸੰਭਾਵਨਾ ਹੈ। ਖ਼ਬਰਾਂ ਮੁਤਾਬਕ ਯਾਤਰਾ ਦੀਆਂ ਤਾਰੀਖਾਂ 'ਤੇ ਆਖ਼ਰੀ ਫੈਸਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਭਾਰਤੀ ਪੱਖ ਨਾਲ ਵੀ ਗੱਲਬਾਤ ਚਲ ਰਹੀ ਹੈ।
ਇਹ ਵੀ ਪੜ੍ਹੋ : 5 ਅਕਤੂਬਰ ਤੋਂ ਸ਼ੁਰੂ ਹੋ ਰਿਹੈ ਵਿਸ਼ਵ ਕੱਪ 2023, ਜਾਣੋ ਕ੍ਰਿਕਟ ਦੇ ਇਸ ਮਹਾਕੁੰਭ ਬਾਰੇ ਸਭ ਕੁਝ
ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਜੀ20 ਦੇ ਬਾਅਦ ਸੁਨਕ ਦੀ ਇਹ ਦੂਜੀ ਭਾਰਤ ਯਾਤਰਾ ਹੋਵੇਗੀ। ਅਕਤੂਬਰ 'ਚ ਹੀ ਸੁਨਕ ਬ੍ਰਿਟੇਨ ਦੇ ਪੀ. ਐੱਮ. ਵਜੋਂ ਆਪਣਾ ਪਹਿਲਾ ਸਾਲ ਵੀ ਪੂਰਾ ਕਰਨਗੇ। ਸੁਨਕ ਖੁਦ ਵੀ ਕ੍ਰਿਕਟ ਫੈਨ ਹਨ। ਉਹ ਆਪਣੇ ਪੀ. ਐੱਮ. ਡੈਸਕ 'ਤੇ ਮਿਨਿਏਚਰ ਕ੍ਰਿਕਟ ਬੈਟ ਦੀ ਟਰਾਫੀ ਰਖਦੇ ਹਨ। ਕ੍ਰਿਕਟ ਡਿਪਲੋਮੈਸੀ ਦਰਮਿਆਨ ਸੁਨਕ ਫ੍ਰੀ ਟਰੇਡ ਐਗਰੀਮੈਂਟ ਕਰਕੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਉਤਸ਼ਾਹਤ ਕਰਨਗੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਤੇ ਭਾਰਤ ਦਰਮਿਆਨ ਐੱਫ. ਟੀ. ਏ. ਸਮਝੌਤਾ ਡੇਢ ਸਾਲ ਤੋਂ ਪੈਂਡਿੰਗ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਤਜਿੰਦਰਪਾਲ ਸਿੰਘ ਤੂਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ਾਟ ਪੁਟ 'ਚ ਜਿੱਤਿਆ ਗੋਲਡ
ਭਾਰਤੀਆਂ ਨੂੰ ਹਾਈ ਸਕਿਲ ਵੀਜ਼ਾ 'ਚ ਮਿਲੇਗੀ ਰਿਆਇਤ
ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਐੱਫ. ਟੀ. ਏ. 'ਚ ਭਾਰਤ ਨੂੰ ਹਾਈ ਸਕਿਲ ਬਿਜ਼ਨੈੱਸ ਵੀਜ਼ਾ 'ਚ ਖਾਸ ਰਿਆਇਤ ਦੇ ਲਈ ਰਾਜ਼ੀ ਹੋ ਗਿਆ ਹੈ। ਇਨ੍ਹਾਂ ਵੀਜ਼ਾ 'ਚ ਭਾਰਤੀਆਂ ਲਈ ਸਮਾਂ ਮਿਆਦ ਨੂੰ ਵਧਾਇਆ ਜਾਵੇਗਾ।
* ਐੱਫ. ਟੀ. ਏ. ਦੇ ਤਹਿਤ ਕਿਰਤ ਕਾਨੂੰਨਾਂ 'ਚ ਵੀ ਭਾਰਤ ਲਈ ਢਿੱਲ ਦਿੱਤੀ ਗਈ ਹੈ। ਇਸ ਨਾਲ ਭਾਰਤ ਦੀ ਐੱਮ. ਐੱਸ. ਐੱਮ. ਆਈ. ਨੂੰ ਵਪਾਰ 'ਚ ਫਾਇਦਾ ਮਿਲ ਸਕੇਗਾ।
* ਵਾਤਾਵਰਣ ਦੇ ਅਧਿਆਏ 'ਚ ਭਾਰਤ ਲਈ ਢੁਕਵੇਂ ਬਦਲਾਅ ਕੀਤੇ ਗਏ ਹਨ। ਇਸ 'ਚ ਕਈ ਵਿਵਸਥਾਵਾਂ ਨੂੰ ਹਟਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
Festival of Laziness: ਇਹ ਦੇਸ਼ ਚੁਣ ਰਿਹਾ ਸਭ ਤੋਂ ਆਲਸੀ ਇਨਸਾਨ, ਜੇਤੂ ਨੂੰ ਮਿਲਣਗੇ 90 ਹਜ਼ਾਰ ਰੁਪਏ
NEXT STORY