ਬਰੇਸ਼ੀਆ (ਦਲਵੀਰ ਕੈਂਥ)- ਇਟਲੀ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮ੍ਰਿਤਕ 2 ਭਾਰਤੀ ਨੌਜਵਾਨਾਂ ਦੀ ਪਛਾਣ ਜਾਰੀ ਕੀਤੀ ਗਈ ਹੈ।ਇੱਥੇ ਦੱਸ ਦਈਏ ਕਿ ਇਟਲੀ ਦੇ ਮੁੱਖ ਰਾਸ਼ਟਰੀ ਮੋਟਰਵੇਅ ਏ 21 'ਤੇ ਕਿਰਮੋਨਾ ਨੇੜੇ ਬਰੇਸ਼ੀਆ ਵਾਲੇ ਪਾਸੇ 3 ਵਾਹਨਾਂ ਦੀ ਜਬਰਦਸਤ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ 4 ਲੋਕ ਗੰਭੀਰ ਜਖ਼ਮੀ ਹੋ ਗਏ ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਫੋਨ ਰਾਹੀ ਜਾਣਕਾਰੀ ਦਿੰਦਿਆਂ ਵੰਦਨਾ ਕੁਮਾਰੀ ਜਿਹੜੀ ਕਿ ਹਾਦਸੇ ਵਿੱਚ ਮਰਨ ਵਾਲੇ ਇੱਕ ਨੌਜਵਾਨ ਮ੍ਰਿਤਕ ਹਰਮਨ ਕੁਮਾਰ (20) ਦੀ ਭੈਣ ਹੈ ਨੇ ਦੱਸਿਆ ਕਿ ਇਹ ਘਟਨਾ ਕਲ੍ਹ ਰਾਤ ਦੀ ਹੈ ਜਿਸ ਵਿੱਚ ਉਸ ਦਾ ਭਰਾ ਹਰਮਨ ਕੁਮਾਰ ਆਪਣੇ ਦੋਸਤ ਜਸ਼ਨਪ੍ਰੀਤ ਸਿੰਘ (29) ਤੇ ਅਜੈ ਕੁਮਾਰ (20) ਨਾਲ ਫੋਰਡ ਕਾਰ ਵਿੱਚ ਘੁੰਮਣ ਜਾ ਰਹੇ ਸਨ ਕਿ ਅਚਾਨਕ ਕਾਰ ਬੇਕਾਬੂ ਹੋ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਪੜ੍ਹੋ ਇਹ ਅਹਿਮ ਖ਼ਬਰ- ਗਾਜ਼ਾ ਜੰਗ 'ਚ ਭਾਰਤੀ ਇਜ਼ਰਾਈਲੀ ਫੌਜੀ ਦੀ ਮੌਤ, ਸਦਮੇ 'ਚ ਪਰਿਵਾਰ
ਕਾਰ ਨੂੰ ਜਸ਼ਨਪ੍ਰੀਤ ਸਿੰਘ ਚਲਾ ਰਿਹਾ ਸੀ ਕਿ ਜਦੋਂ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਇਧੱਰ-ਉਧਰ ਜਾਂਦੀਆਂ ਗੱਡੀਆਂ ਵਿੱਚ ਵੱਜਣ ਲੱਗੀ। ਜਿਸ ਕਾਰਨ ਕਾਰ ਦੀਆਂ ਲਾਈਟਾਂ ਟੁੱਟ ਗਈਆਂ ਤੇ ਮਗਰੋਂ ਆ ਰਹੀ ਇੱਕ ਤੇਜ ਰਫ਼ਤਾਰ ਕਾਰ ਨੇ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਪੰਜਾਬੀ ਭਾਰਤੀ ਨੌਜਵਾਨ ਅਜੈ ਕੁਮਾਰ ਤੇ ਉਸ ਦੇ ਭਰਾ ਹਰਮਨ ਕੁਮਾਰ ਦੀ ਘਟਨਾ ਸਥਲ 'ਤੇ ਹੀ ਮੌਤ ਹੋ ਗਈ ਜਦੋਂ ਕਿ ਗੰਭੀਰ ਰੂਪ ਵਿੱਚ ਜਖ਼ਮੀ ਜਸ਼ਨਪ੍ਰੀਤ ਸਿੰਘ ਨੂੰ ਹੈਲੀਕਾਪਰ ਅੰਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਮ੍ਰਿਤਕ ਹਰਮਨ ਕੁਮਾਰ ਪੁੱਤਰ ਜਸਵੀਰ ਕੁਮਾਰ ਜਿਹੜਾ ਕਿ ਸਾਰਗਪੁਰ ਨੇੜੇ ਨੂਰਮਹਿਲ (ਜਲੰਧਰ) ਇਟਲੀ ਬਰੇਸ਼ੀਆ ਨਾਲ ਸੰਬਧਤ ਸੀ ਜਿਹੜਾ ਕਿ ਪਰਿਵਾਰ ਨਾਲ ਇਟਲੀ ਆਇਆ ਸੀ ਤੇ ਡਰਾਇਵਿੰਗ ਲਾਇਸੰਸ ਦੀ ਪੜ੍ਹਾਈ ਕਰ ਰਿਹਾ ਸੀ। ਦੂਜੇ ਮ੍ਰਿਤਕ ਦਾ ਨਾਮ ਅਜੈ ਕੁਮਾਰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਚੰਗੇ ਭੱਵਿਖ ਲਈ ਇਟਲੀ ਆਇਆ ਸੀ।ਇਸ ਘਟਨਾ ਨਾਲ ਇਲਾਕੇ ਵਿੱਚ ਮਾਤਮ ਛਾ ਗਿਆ।ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ ਵਾਪਰਿਆ ਸੜਕ ਹਾਦਸਾ, ਜਲੰਧਰ ਦੇ ਨੌਜਵਾਨ ਸਮੇਤ ਇਕ ਹੋਰ ਭਾਰਤੀ ਦੀ ਮੌਤ
NEXT STORY