ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਟਾਂਡਾ ਢੋਲਵਾਹਾ ਸੜਕ 'ਤੇ ਚਿਰਾਗ ਪਬਲਿਕ ਸਕੂਲ ਨੇੜੇ ਪਿੰਡ ਜਾਜਾ ਵਿਚ ਸੜਕ ਹਾਦਸੇ ਦੌਰਾਨ ਪਿੰਡ ਦੇ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਬੀਤੀ 3 ਦਸੰਬਰ ਨੂੰ ਉਸ ਸਮੇਂ ਵਾਪਰਿਆ ਸੀ ਜਦੋਂ ਕਾਰ ਬਾਜ਼ਾਰ ਦਾ ਕੰਮ ਕਰ ਰਹੇ ਨੌਜਵਾਨ ਕੁਲਜੀਤ ਸਿੰਘ (38) ਸਪੁੱਤਰ ਲਖਬੀਰ ਸਿੰਘ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਹੀ ਮੋਟਰ ਸਾਈਕਲ ਅੱਗੇ ਇਕ ਪ੍ਰਵਾਸੀ ਮਜ਼ਦੂਰ ਆਉਣ ਕਾਰਨ ਕੁਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਬੀਤੀ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਪੁੱਤਰ ਦੀ ਹੋਈ ਮੌਤ ਕਾਰਨ ਕੁਲਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਮ੍ਰਿਤਕ ਕੁਲਜੀਤ ਸਿੰਘ ਯੂਥ ਅਕਾਲੀ ਦਲ ਦੇ ਆਗੂ ਤਜਿੰਦਰ ਸਿੰਘ ਸੋਨੂ ਜਾਜਾ ਦਾ ਛੋਟਾ ਭਰਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਪ੍ਰਾਈਵੇਟ ਤੇ ਪਲੇਅ-ਵੇਅ ਸਕੂਲਾਂ ਲਈ ਨਵੀਂ Notification ਜਾਰੀ, ਲਾਜ਼ਮੀ ਕਰਨਾ ਪਵੇਗਾ ਇਹ ਕੰਮ
NEXT STORY