ਕਾਹਿਰਾ (ਏਜੰਸੀ) : ਦੱਖਣੀ ਮਿਸਰ ਵਿੱਚ ਇੱਕ ਬੱਸ ਪਲਟਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਾਹ 'ਤੇ ਰਿਸ਼ੀ ਸੁਨਕ! ਬ੍ਰਿਟੇਨ 'ਚ ਸਰਕਾਰ ਬਣਾਉਣ ਲਈ ਬਿਜਲੀ ਬਿੱਲ 'ਤੇ ਕੀਤਾ ਇਹ ਵਾਅਦਾ
ਸੂਬਾਈ ਅਧਿਕਾਰੀਆਂ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਕਾਹਿਰਾ ਤੋਂ 273 ਕਿਲੋਮੀਟਰ ਦੂਰ ਮਿਨੀਆ ਸੂਬੇ 'ਚ ਹਾਈਵੇਅ 'ਤੇ ਟਾਇਰ ਫਟਣ ਕਾਰਨ ਬੱਸ ਪਲਟ ਗਈ। ਬਿਆਨ ਮੁਤਾਬਕ ਬੱਸ ਸੋਹਾਗ ਸੂਬੇ ਤੋਂ ਕਾਹਿਰਾ ਜਾ ਰਹੀ ਸੀ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਮਿਨੀਆ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਮਨਦੀਪ ਕੌਰ ਖੁਦਕੁਸ਼ੀ ਮਾਮਲਾ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ, ਪਤੀ ਨੇ ਅਮਰੀਕਾ 'ਚ ਕਰ ਦਿੱਤਾ ਅੰਤਿਮ ਸੰਸਕਾਰ
ਤਾਲਿਬਾਨ 'ਚ ਵਧਿਆ ਲਿੰਗ ਆਧਾਰਿਤ ਵਿਤਕਰਾ ਤੇ ਹਿੰਸਾ, ਔਰਤਾਂ ਨੇ ਪਾਰਕ 'ਚ ਜਾਣ 'ਤੇ ਪਾਬੰਦੀ ਲਈ ਜ਼ਾਹਰ ਕੀਤੀ ਚਿੰਤਾ
NEXT STORY