ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸਥਿਤ ਅਮਰੀਕੀ ਦੂਤਘਰ ਦੇ ਕੋਲ ਰਾਕੇਟ ਨਾਲ ਹਮਲਾ ਹੋਇਆ ਹੈ। ਮੰਗਲਵਾਰ ਤੜਕੇ ਹੋਏ ਇਸ ਹਮਲੇ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਾਕੇਟ ਨੂੰ ਹਾਈ ਸਕਿਓਰਿਟੀ ਖੇਤਰ ਮੰਨੇ ਜਾਣ ਵਾਲੇ ਗ੍ਰੀਨ ਜ਼ੋਨ ਵਿਚ ਸੁੱਟਿਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਜਿਥੇ ਰਾਕੇਟ ਡੇਗਿਆ ਗਿਆ ਉਥੇ ਹੋਰ ਵੀ ਦੇਸ਼ਾਂ ਦੇ ਦੂਤਘਰ ਹਨ ਤੇ ਇਰਾਕ ਦੀਆਂ ਕਈ ਵੱਡੀਆਂ-ਵੱਡੀਆਂ ਸਰਕਾਰੀ ਇਮਾਰਤਾਂ ਹਨ। ਬੀਤੇ ਸਾਲ ਅਕਤੂਬਰ ਤੋਂ ਇਰਾਕ ਵਿਚ ਅਮਰੀਕੀ ਟਿਕਾਣਿਆਂ 'ਤੇ ਹੋਇਆ ਇਹ 21ਵਾਂ ਹਮਲਾ ਹੈ।
ਇਸ ਹਮਲੇ ਦੀ ਜ਼ਿੰਮੇਦਾਰੀ ਅਜੇ ਕਿਸੇ ਸਮੂਹ ਨੇ ਨਹੀਂ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ ਅਮਰੀਕਾ ਨੇ ਡਰੋਨ ਹਮਲੇ ਵਿਚ ਬਗਦਾਦ ਏਅਰਪੋਰਟ 'ਤੇ ਈਰਾਨੀ ਫੌਜ ਦੇ ਕਮਾਂਡਰ ਸੁਲੇਮਾਨੀ ਨੂੰ ਮਾਰ ਦਿੱਤਾ ਸੀ। ਇਸ ਹੱਤਿਆ ਤੋਂ ਬਾਅਦ ਤੋਂ ਹੀ ਇਰਾਕ ਵਿਚ ਅਮਰੀਕੀ ਟਿਕਾਣਿਆਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ।
ਉਥੇ ਹੀ ਇਰਾਕ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਦੇ ਨਾਲ ਸਬੰਧਾਂ ਵਿਚ ਸੁਧਾਰ ਦੀਆਂ ਸੰਭਾਵਨਾਵਾਂ ਦਿਖ ਰਹੀਆਂ ਹਨ। ਪ੍ਰਧਾਨ ਮੰਤਰੀ ਮੁਸਤਫਾ ਅਲ-ਕਧੀਮੀ ਜੂਨ ਵਿਚ ਅਮਰੀਕਾ ਦੇ ਨਾਲ ਦੋ-ਪੱਖੀ ਗੱਲਬਾਤ ਕਰ ਸਕਦੇ ਹਨ। ਗੱਲਬਾਤ ਵਿਚ ਇਰਾਕ ਵਿਚ ਅਮਰੀਕੀ ਫੌਜੀਆਂ ਦੀ ਮੌਜੂਦਗੀ ਨੂੰ ਲੈ ਕੇ ਗੱਲ ਹੋ ਸਕਦੀ ਹੈ।
ਬੁਆਏਫ੍ਰੈਂਡ ਤੋਂ ਬਦਲਾ ਲੈਣ ਲਈ ਗਰਲਫ੍ਰੈਂਡ ਨੇ ਭੇਜਿਆ 1 ਟਨ ਪਿਆਜ਼, ਤਸਵੀਰਾਂ ਵਾਇਰਲ
NEXT STORY