ਕਾਹਿਰਾ - ਲੀਬੀਆ ਵਿਚ ਸਰਕਾਰ ਵਿਰੋਧੀ ਕਮਾਂਡਰ ਖਲੀਫਾ ਹਫਤਾਰ ਦੇ ਫੌਜੀਆਂ ਨੇ ਤ੍ਰਿਪੋਲੀ ਦੇ ਇਕ ਹਵਾਈ ਅੱਡੇ 'ਤੇ 2 ਲੀਬੀਆਈ ਜਹਾਜ਼ਾਂ ਨੂੰ ਰਾਕੇਟ ਨਾਲ ਨਿਸ਼ਾਨਾ ਬਣਾਇਆ। ਲੀਬੀਆ ਦੀ ਸਰਕਾਰ ਗਵਰਨਮੈਂਟ ਆਫ ਨੈਸ਼ਨਲ ਅਕਾਡਰ ਦੇ ਫੌਜੀ ਕਮਾਨ ਨੇ ਇਕ ਬਿਆਨ ਵਿਚ ਦੱਸਿਆ ਕਿ 2 ਜਹਾਜ਼ਾਂ ਏਅਰ ਬੱਸ 320 ਅਤੇ 330 ਨੂੰ ਨਿਸ਼ਾਨਾ ਬਣਾਇਆ ਗਿਆ। ਲੀਬੀਆ ਦੇ ਮੀਟਿਗਾ ਹਵਾਈ ਅੱਡੇ 'ਤੇ ਜਹਾਜ਼ਾਂ ਨੂੰ ਰਾਕੇਟ ਨਾਲ ਉਡਾਇਆ ਗਿਆ ਅਤੇ ਇਸ ਦੌਰਾਨ ਇਕ ਜੈੱਟ ਈਧਾਨ ਭਰਾਉਣ ਵਾਲੇ ਕੇਂਦਰ ਵਿਚ ਧਮਾਕਾ ਹੋ ਗਿਆ। ਖਲੀਫਾ ਹਫਤਾਰ ਦੀ ਫੌਜ ਪਿਛਲੇ ਸਾਲ ਅਪ੍ਰੈਲ ਤੋਂ ਤ੍ਰਿਪੋਲੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖਲੀਫਾ ਹਫਤਾਰ ਨੇ ਜਨਵਰੀ ਵਿਚ ਆਖਿਆ ਸੀ ਕਿ ਉਸ ਦੀ ਫੌਜ ਮੀਟਿਗਾ ਨੂੰ ਨੋ-ਫਲਾਈ ਜ਼ੋਨ ਦਾ ਖੇਤਰ ਮੰਨਦੀ ਹੈ। ਇਸ ਦੇ ਨਾਲ ਹੀ ਕਮਾਂਡਰ ਹਫਤਾਰ ਨੇ ਖੇਤਰ ਵਿਚ ਜਹਾਜ਼ ਦੇ ਸੰਚਾਲਨ ਖਿਲਾਫ ਏਅਰਲਾਇੰਸ ਨੂੰ ਚਿਤਾਵਨੀ ਵੀ ਦਿੱਤੀ ਸੀ।
ਪਾਕਿਸਤਾਨ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹਥਿਆਰਬੰਦ ਲੋਕਾਂ ਨੇ ਚਰਚ 'ਚ ਕੀਤੀ ਭੰਨਤੋੜ
NEXT STORY