ਇੰਟਰਨੈਸ਼ਨਲ ਡੈਸਕ- ਗਾਜ਼ਾ ਸ਼ਹਿਰ ਵਿਚ ਹਮਾਸ ਅਤੇ ਡੋਗਮੂਸ਼ ਕਬੀਲੇ ਵਿਚਕਾਰ ਝੜਪ ਵਿਚ 64 ਲੋਕ ਮਾਰੇ ਗਏ ਹਨ। ਮ੍ਰਿਤਕਾਂ ਵਿਚ 52 ਡੋਗਮੂਸ਼ ਅਤੇ 12 ਹਮਾਸ ਲੜਾਕੇ ਸ਼ਾਮਲ ਹਨ।
ਹਮਾਸ ਦੇ ਟੈਲੀਵਿਜ਼ਨ ਚੈਨਲ ਦੇ ਅਨੁਸਾਰ ਝੜਪ ਵਿਚ ਹਮਾਸ ਦੇ ਸੀਨੀਅਰ ਅਧਿਕਾਰੀ ਬਾਸੇਮ ਨਈਮ ਦਾ ਪੁੱਤਰ ਵੀ ਮਾਰਿਆ ਗਿਆ। ਇਸ ਦੌਰਾਨ ਇਕ ਫਿਲਸਤੀਨੀ ਪੱਤਰਕਾਰ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਹਿੰਸਾ ਉਦੋਂ ਭੜਕੀ ਜਦੋਂ ਹਮਾਸ ਲੜਾਕਿਆਂ ਨੇ ਸਬਰਾ ਖੇਤਰ ਵਿਚ ਕਬੀਲੇ ਦੇ ਟਿਕਾਣਿਆਂ ’ਤੇ ਹਮਲਾ ਕੀਤਾ। ਡੋਗਮੂਸ਼ ਕਬੀਲੇ ਨੇ ਦੋਸ਼ ਲਾਇਆ ਕਿ ਹਮਾਸ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਜੰਗਬੰਦੀ ਦਾ ਫਾਇਦਾ ਉਠਾਇਆ।
ਹਮਾਸ ਨੇ ਚਿਤਾਵਨੀ ਦਿੱਤੀ ਹੈ ਕਿ ਹਿੰਸਾ ਵਿਚ ਸ਼ਾਮਲ ਨਾ ਹੋਣ ਵਾਲੇ ਮਿਲੀਸ਼ੀਆ ਮੈਂਬਰਾਂ ਅਤੇ ਅਪਰਾਧੀਆਂ ਨੂੰ ਅਗਲੇ ਐਤਵਾਰ ਤੱਕ ਆਤਮ ਸਮਰਪਣ ਕਰਨਾ ਪਵੇਗਾ, ਨਹੀਂ ਤਾਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਇਸ ਦੇਸ਼ 'ਚ Gen-Z ਦਾ ਹਿੰਸਕ ਪ੍ਰਦਰਸ਼ਨ: ਦੇਸ਼ ਛੱਡ ਭੱਜੇ ਰਾਸ਼ਟਰਪਤੀ, ਫ਼ੌਜ 'ਤੇ ਲੱਗਾ ਤਖ਼ਤਾਪਲਟ ਦਾ ਦੋਸ਼
NEXT STORY